ਤਾਈਪੇ-ਅਮਰੀਕੀ ਸੰਸਦ ਮੈਂਬਰਾਂ ਦਾ ਇਕ ਪ੍ਰਤੀਨਿਧੀਮੰਡਲ, ਨੁਮਾਇੰਦਿਆਂ ਦੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਯਾਤਰਾ ਦੇ 12 ਦਿਨ ਬਾਅਦ ਤਾਈਵਾਨ ਦਾ ਦੌਰਾ ਕਰ ਰਿਹਾ ਹੈ। ਪੇਲੋਸੀ ਦੇ ਦੌਰੇ 'ਤੇ ਚੀਨ ਨੇ ਸਖਤ ਇਤਰਾਜ਼ ਜਤਾਇਆ ਸੀ। ਪੇਲੋਸੀ ਦੇ ਦੌਰੇ ਦੇ ਜਵਾਬ 'ਚ ਚੀਨ ਨੇ ਤਾਈਵਾਨ ਦੇ ਸਮੁੰਦਰ ਅਤੇ ਹਵਾਈ ਖੇਤਰ ਦੇ ਨੇੜੇ ਮਿਜ਼ਾਈਲਾਂ ਦਾਗੀਆਂ ਸਨ, ਜੰਗੀ ਬੇੜੇ ਅਤੇ ਲੜਾਕੂ ਜਹਾਜ਼ ਭੇਜੇ ਸਨ। ਤਾਈਵਾਨ 'ਚ ਅਮਰੀਕਨ ਇੰਸਟੀਚਿਊਟ ਨੇ ਕਿਹਾ ਕਿ ਪੰਜ ਮੈਂਬਰੀ ਪ੍ਰਤੀਨਿਧੀਮੰਡਲ ਦੀ ਅਗਵਾਈ ਮੈਸਾਚੁਸੈਟਸ ਦੇ ਡੈਮੋਕ੍ਰੇਟਿਕ ਸੰਸਦ ਮੈਂਬਰ ਐਡ ਮਾਰਕੇ ਕਰ ਰਹੇ ਹਨ ਅਤੇ ਏਸ਼ੀਆ ਦੀ ਯਾਤਰਾ ਤਹਿਤ ਐਤਵਾਰ ਅਤੇ ਸੋਮਵਾਰ ਨੂੰ ਤਾਈਵਾਨ 'ਚ ਹੈ।
ਇਹ ਵੀ ਪੜ੍ਹੋ : ਰੂਸ ਨੇ ਪੂਰਬੀ ਖੇਤਰ 'ਚ ਕੀਤੀ ਭਾਰੀ ਗੋਲਾਬਾਰੀ, ਯੂਕ੍ਰੇਨ ਨੇ ਮਹੱਤਵਪੂਰਨ ਪੁਲ 'ਤੇ ਕੀਤਾ ਹਮਲਾ
ਪ੍ਰਤੀਨਿਧੀਮੰਡਲ ਦੇ ਮੈਂਬਰ ਅਮਰੀਕਾ-ਤਾਈਵਾਨ ਸਬੰਧਾਂ, ਖੇਤਰੀ ਸੁਰੱਖਿਆ, ਵਪਾਰ, ਨਿਵੇਸ਼ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਸੀਨੀਅਰ ਨਾਗਰਿਕਾਂ ਨਾਲ ਮੁਲਾਕਾਤ ਕਰਨਗੇ। ਤਾਈਵਾਨ ਦੇ ਇਕ ਪ੍ਰਸਾਰਕ ਨੇ ਅਮਰੀਕੀ ਸਰਕਾਰ ਦੇ ਇਕ ਜਹਾਜ਼ ਦੇ ਸ਼ਾਮ 7 ਵਜੇ ਦੇ ਕਰੀਬ ਤਾਈਵਾਨ ਦੀ ਰਾਜਧਾਨੀ ਤਾਈਪੇ 'ਚ ਸੋਂਗਸ਼ਾਨ ਹਵਾਈ ਅੱਡੇ 'ਤੇ ਉਤਰਨ ਦੀ ਵੀਡੀਓ ਪ੍ਰਦਰਸ਼ਿਤ ਕੀਤੀ। ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਦੂਜੇ ਦੇਸ਼ਾਂ ਨਾਲ ਕਿਸੇ ਤਰ੍ਹਾਂ ਦੇ ਸੰਪਰਕ 'ਤੇ ਸਖਤ ਇਤਰਾਜ਼ ਜਤਾਉਂਦਾ ਹੈ।
ਇਹ ਵੀ ਪੜ੍ਹੋ : ਚੀਨ ਸੰਯੁਕਤ ਅਭਿਆਸ ਲਈ ਥਾਈਲੈਂਡ 'ਚ ਭੇਜ ਰਿਹੈ ਲੜਾਕੂ ਜਹਾਜ਼
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਯੂ. ਕੇ. : 2022 ’ਚ 20,000 ਤੋਂ ਵੱਧ ਲੋਕਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਕੀਤਾ ਇੰਗਲਿਸ਼ ਚੈਨਲ ਪਾਰ
NEXT STORY