ਬੈਂਕਾਕ-ਚੀਨੀ ਹਵਾਈ ਫੌਜ ਸ਼ਨੀਵਾਰ ਨੂੰ ਥਾਈਲੈਂਡ ਦੀ ਫੌਜ ਨਾਲ ਸੰਯੁਕਤ ਅਭਿਆਸ ਲਈ ਲੜਾਕੂ ਜਹਾਜ਼ ਅਤੇ ਬੰਬਾਰ ਥਾਈਲੈਂਡ ਭੇਜ ਰਹੀ ਹੈ। ਚੀਨੀ ਰੱਖਿਆ ਮੰਤਰਾਲਾ ਨੇ ਆਪਣੀ ਵੈੱਬਸਾਈਟ 'ਤੇ ਪੋਸਟ ਕੀਤੇ ਗਏ ਇਕ ਬਿਆਨ 'ਚ ਕਿਹਾ ਕਿ ਸਿਖਲਾੀ ਪ੍ਰੋਗਰਾਮ 'ਚ ਹਵਾਈ ਪ੍ਰਣਾਲੀ, ਜ਼ਮੀਨੀ ਟਿਕਾਣਿਆਂ 'ਤੇ ਹਮਲੇ ਅਤੇ ਵੱਡੇ ਪੱਧਰ 'ਤੇ ਫੌਜੀਆਂ ਦੀ ਤਾਇਨਾਤੀ ਸ਼ਾਮਲ ਹੋਵੇਗੀ। ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਚੀਨ ਦੀ ਵਧਦੀ ਫੌਜੀ ਗਤੀਵਿਧੀਆਂ ਨਾਲ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ : ਮਾਲਦੀਪ ਜਾ ਰਹੀ 'ਗੋ ਫਸਟ' ਫਲਾਈਟ ਦੀ ਕੋਇੰਬਟੂਰ 'ਚ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੇ 92 ਯਾਤਰੀ
ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਜੂਨ 'ਚ ਥਾਈਲੈਂਡ ਦਾ ਦੌਰਾ ਕੀਤਾ ਸੀ ਅਤੇ ਖੇਤਰ 'ਚ ਸਾਂਝੇਦਾਰੀ ਨੂੰ ਮਜਬੂਤ ਕਰਨ ਦੀ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ ਸੀ। ਇਹ ਅਭਿਆਸ ਲਾਓਸ ਨਾਲ ਸਰਹੱਦ ਨੇੜੇ ਉੱਤਰੀ ਥਾਈਲੈਂਡ 'ਚ ਉਡੋਰਨ ਰਾਇਲ ਥਾਈ ਏਅਰ ਫੋਰਸ ਬੇਸ 'ਤੇ ਕੀਤਾ ਜਾਵੇਗਾ। ਇਸ ਅਭਿਆਸ 'ਚ ਦੋਵਾਂ ਦੇਸ਼ਾਂ ਦੇ ਥਾਈ ਲੜਾਕੂ ਜਹਾਜ਼ ਹਿੱਸਾ ਲੈਣਗੇ। ਹਿੰਦ-ਪ੍ਰਸ਼ਾਂਤ ਖੇਤਰ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਚੋਟੀ ਦੇ ਸਲਾਹਕਾਰ ਕਰਟ ਕੈਂਪਬੇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ 160 ਕਿਲੋਮੀਟਰ (100ਮੀਲ) ਚੌੜੇ ਜਲਮਾਰਗ ਰਾਹੀਂ ਜੰਗੀ ਜਹਾਜ਼ ਅਤੇ ਜਹਾਜ਼ ਭੇਜਣ ਸਮੇਤ ਤਾਈਵਾਨ ਦਾ ਸਮਰਥਨ ਕਰਨ ਲਈ ਅਮਰੀਕਾ ਦ੍ਰਿੜ ਕਦਮ ਚੁੱਕੇਗਾ। ਇਹ ਜਲ ਮਾਰਗ ਤਾਈਵਾਨ ਅਤੇ ਚੀਨ ਨੂੰ ਵੱਖ ਕਰਦਾ ਹੈ।
ਇਹ ਵੀ ਪੜ੍ਹੋ : ਚੇਨਈ ਏਅਰਪੋਰਟ 'ਤੇ ਬੈਂਕਾਕ ਤੋਂ ਆਏ ਯਾਤਰੀ ਦੇ ਬੈਗ 'ਚੋਂ ਮਿਲੇ ਦੁਰਲੱਭ ਪ੍ਰਜਾਤੀ ਦੇ ਸੱਪ, ਬਾਂਦਰ ਤੇ ਕਛੂਏ, ਗ੍ਰਿਫਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਲਮਾਨ ਰਸ਼ਦੀ ਦੇ ਹਮਲਾਵਰ 'ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਲਾਏ ਗਏ ਦੋਸ਼
NEXT STORY