ਕਾਠਮੰਡੂ: ਮੱਧ ਨੇਪਾਲ ਵਿੱਚ ਮੰਗਲਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇਕ ਯਾਤਰੀ ਬੱਸ ਬੇਕਾਬੂ ਹੋ ਕੇ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।
ਪੁਲਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ। ਬੱਸ ਕਾਠਮੰਡੂ ਤੋਂ ਓਖਲਢੁੰਗਾ ਵੱਲ ਜਾ ਰਹੀ ਸੀ। ਬਾਗਮਤੀ ਸੂਬੇ ਦੇ ਰਾਮੇਛਾਪ ਨਗਰਪਾਲਿਕਾ ਖੇਤਰ ਵਿੱਚ, ਜੋ ਕਿ ਕਾਠਮੰਡੂ ਤੋਂ ਲਗਭਗ 150 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ, ਬੱਸ ਅਚਾਨਕ ਤਾਮਾਕੋਸ਼ੀ ਨਦੀ ਵਿੱਚ ਜਾ ਡਿੱਗੀ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਨਿਵਾਸੀਆਂ, ਸੁਰੱਖਿਆ ਕਰਮਚਾਰੀਆਂ ਅਤੇ ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮੈਡੀਕਲ ਸੁਪਰਡੈਂਟ ਡਾ. ਕੇਸ਼ਵ ਸਿੰਘ ਧਾਮੀ ਅਨੁਸਾਰ ਮ੍ਰਿਤਕ 12 ਯਾਤਰੀਆਂ ਵਿੱਚੋਂ 10 ਦੀ ਪਛਾਣ ਕਰ ਲਈ ਗਈ ਹੈ।
ਰਾਮੇਛਾਪ ਦੇ ਪੁਲਸ ਇੰਸਪੈਕਟਰ ਰਾਜਨ ਪ੍ਰਸਾਦ ਤਿਮਿਲਸਿਨਾ ਨੇ ਦੱਸਿਆ ਕਿ ਜ਼ਖਮੀਆਂ ਵਿੱਚ ਬੱਸ ਚਾਲਕ ਵੀ ਸ਼ਾਮਲ ਹੈ। ਸਾਰੇ ਜ਼ਖਮੀਆਂ ਦਾ ਇਲਾਜ ਖੁਰਕੋਟ ਦੇ ਜੀਵਨ ਹਸਪਤਾਲ ਅਤੇ ਮੰਥਲੀ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਸ ਨੇ ਬੱਸ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਪਤਾ ਯਾਤਰੀਆਂ ਦੀ ਭਾਲ ਲਈ ਨਦੀ ਵਿੱਚ ਅਜੇ ਵੀ ਸਰਚ ਆਪਰੇਸ਼ਨ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਨੇ ਇਮਰਾਨ ਖਾਨ ਨਾਲ ਜੇਲ੍ਹ 'ਚ ਮੁਲਾਕਾਤ ਦੀ ਦਿੱਤੀ ਇਜਾਜ਼ਤ
NEXT STORY