ਕਰਾਚੀ (ਏਜੰਸੀ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਨਾਜਾਇਜ਼ ਕਬਜ਼ਾ ਵਿਰੋਧੀ ਮੁਹਿੰਮ ਹਿੰਸਕ ਹੋ ਜਾਣ ਕਾਰਨ ਘੱਟੋ-ਘੱਟ 12 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਮੰਗਲਵਾਰ ਨੂੰ ਹੈਦਰਾਬਾਦ ਸ਼ਹਿਰ ਦੇ ਕਾਸਿਮਾਬਾਦ ਇਲਾਕੇ 'ਚ ਝੜਪਾਂ ਹੋਈਆਂ। ਅਧਿਕਾਰੀ ਜਦੋਂ ਸਿੰਚਾਈ ਦੀ ਨਹਿਰ ਨੂੰ ਬਹਾਲ ਕਰਨ ਅਤੇ 24 ਫੁੱਟ ਚੌੜੀ ਸੜਕ ਬਣਾਉਣ ਲਈ ਕਬਜ਼ੇ ਅਤੇ ਢਾਂਚਿਆਂ ਨੂੰ ਹਟਾਉਣ ਲਈ ਪੁਲਸ ਮੁਲਾਜ਼ਮਾਂ ਨਾਲ ਪਹੁੰਚੇ ਤਾਂ ਉਨ੍ਹਾਂ ਨੂੰ ਸਥਾਨਕ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਕਬਜੇ ਵਾਲੇ ਢਾਂਚਿਆਂ ਦੇ ਵਸਨੀਕਾਂ ਨੇ ਅਧਿਕਾਰੀਆਂ 'ਤੇ ਪਥਰਾਅ ਕੀਤਾ ਅਤੇ ਕੁਝ ਸਰਕਾਰੀ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਭੀੜ ਨੂੰ ਖਿੰਡਾਉਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ। ਹੈਦਰਾਬਾਦ ਦੇ ਡਿਪਟੀ ਕਮਿਸ਼ਨਰ (ਡੀਸੀ) ਜ਼ੈਨੁਲ ਆਬਿਦੀਨ ਮੇਮਨ ਨੇ ਕਿਹਾ, "ਭੀੜ ਦੁਆਰਾ ਕੀਤੀ ਗਈ ਹਿੰਸਾ ਵਿੱਚ ਲਗਭਗ 12 ਪੁਲਸ ਕਰਮਚਾਰੀ ਅਤੇ ਕੁਝ ਲੋਕ ਜ਼ਖਮੀ ਹੋਏ ਹਨ।" ਉਨ੍ਹਾਂ ਕਿਹਾ ਕਿ ਇਹ ਮੁਹਿੰਮ ਬੁੱਧਵਾਰ ਨੂੰ ਵੀ ਜਾਰੀ ਰਹੀ। ਇਸ ਮੁਹਿੰਮ ਦੀ ਅਗਵਾਈ ਸਿੰਚਾਈ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਬਿਜਲੀ ਕੱਟਾਂ 'ਤੇ ਘਿਰੀ ਸ਼ਹਿਬਾਜ਼ ਸਰਕਾਰ, ਲੋਕਾਂ ਨੇ ਚੀਨ-ਪਾਕਿ ਹਾਈਵੇਅ ਕੀਤਾ ਜਾਮ
NEXT STORY