ਲੰਡਨ (ਏਜੰਸੀ)- 80 ਸਾਲਾ ਭੀਮ ਸੇਨ ਕੋਹਲੀ ਦੇ ਕਤਲ ਦੇ ਮਾਮਲੇ ਵਿੱਚ ਸੋਮਵਾਰ ਨੂੰ ਇੱਕ 12 ਸਾਲਾ ਕੁੜੀ 'ਤੇ ਦੋਸ਼ ਲਗਾਇਆ ਗਿਆ ਹੈ। ਸਤੰਬਰ ਵਿੱਚ ਪੂਰਬੀ ਇੰਗਲੈਂਡ ਦੇ ਲੈਸਟਰ ਨੇੜੇ ਇੱਕ ਪਾਰਕ ਵਿੱਚ ਆਪਣੇ ਕੁੱਤੇ ਨੂੰ ਘੁੰਮਉਣ ਦੌਰਾਨ ਇੱਕ ਹਮਲੇ ਤੋਂ ਬਾਅਦ ਕੋਹਲੀ ਦੀ ਮੌਤ ਹੋ ਗਈ ਸੀ। ਲੈਸਟਰਸ਼ਾਇਰ ਪੁਲਸ ਨੇ ਕਿਹਾ ਕਿ ਕੁੜੀ ਨੂੰ ਲੈਸਟਰ ਯੂਥ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ 'ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਨਾਬਾਲਗ ਹੋਣ ਕਾਰਨ ਕਾਨੂੰਨੀ ਕਾਰਨਾਂ ਕਰਕੇ ਕੁੜੀ ਦਾ ਨਾਮ ਨਹੀਂ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਦਿਲ ਹੋਣਾ ਚਾਹੀਦੈ ਜਵਾਨ ਉਮਰਾਂ 'ਚ ਕੀ ਰੱਖਿਆ, 82 ਸਾਲਾ ਬੇਬੇ ਨੇ ਸਟੇਜ 'ਤੇ ਲਾਏ ਠੁਮਕੇ (ਵੀਡੀਓ)
ਇਸ ਤੋਂ ਪਹਿਲਾਂ ਇੱਕ 15 ਸਾਲਾ ਮੁੰਡੇ ਨੂੰ ਕੋਹਲੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜੋ ਅਜੇ ਵੀ ਹਿਰਾਸਤ ਵਿੱਚ ਹੈ। 2 ਸਤੰਬਰ ਨੂੰ ਹਸਪਤਾਲ ਵਿੱਚ ਕੋਹਲੀ ਦੀ ਮੌਤ ਤੋਂ ਬਾਅਦ 12-14 ਸਾਲ ਦੇ 5 ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੋਹਲੀ ਦੇ ਪਰਿਵਾਰ ਨੇ ਉਸ ਸਮੇਂ ਪੁਲਸ ਰਾਹੀਂ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਇੱਕ ਪਿਆਰ ਕਰਨ ਵਾਲੇ ਅਤੇ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਗੁਆਉਣ ਕਾਰਨ ਦੁਖੀ ਹਨ ਅਤੇ ਇਸ ਨੁਕਸਾਨ ਤੋਂ ਉਭਰਨ ਲਈ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ: ਜਾਰਜੀਆ 'ਚ ਭਾਰਤੀ ਰੈਸਟੋਰੈਂਟ 'ਚੋਂ ਮਿਲੀਆਂ 12 ਲੋਕਾਂ ਦੀਆਂ ਲਾਸ਼ਾਂ
ਬ੍ਰੌਨਸਟੋਨ ਟਾਊਨ ਦੇ ਫ੍ਰੈਂਕਲਿਨ ਪਾਰਕ ਵਿਚ ਹੋਏ ਹਮਲੇ ਤੋਂ ਬਾਅਦ ਹਸਪਤਾਲ ਵਿਚ ਕੋਹਲੀ ਦੀ ਮੌਤ ਤੋਂ ਬਾਅਦ ਕੀਤੇ ਗਏ ਪੋਸਟਮਾਰਟਮ ਦੀ ਜਾਂਚ ਵਿਚ ਗਰਦਨ ਦੀ ਸੱਟ ਨਾਲ ਮੌਤ ਦੀ ਪੁਸ਼ਟੀ ਹੋਈ, ਜਦੋਂ ਕਿ ਹੋਰ ਟੈਸਟ ਕੀਤੇ ਜਾਣੇ ਬਾਕੀ ਹਨ। ਲੈਸਟਰਸ਼ਾਇਰ ਪੁਲਸ ਦੀ ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਇੰਸਪੈਕਟਰ ਐਮਾ ਮੈਟਸ ਨੇ ਉਸ ਸਮੇਂ ਕਿਹਾ, "ਕੋਹਲੀ ਦੀ ਮੌਤ ਦੇ ਆਲੇ ਦੁਆਲੇ ਦੇ ਹਾਲਾਤ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਲਈ ਸਗੋਂ ਵਿਆਪਕ ਭਾਈਚਾਰੇ ਲਈ ਵੀ ਬਹੁਤ ਦੁਖਦਾਈ ਅਤੇ ਪਰੇਸ਼ਾਨ ਕਰਨ ਵਾਲੇ ਹਨ।"
ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਨੇ ਇਟਲੀ 'ਚ ਕਰਾਈ ਬੱਲੇ-ਬੱਲੇ, ਨਵਾਂਸ਼ਹਿਰ ਦਾ ਨਵਦੀਪ ਸਿੰਘ ਡਾਕਟਰ ਦੀ ਉਪਾਧੀ ਨਾਲ ਸਨਮਾਨਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
27 ਦਸੰਬਰ ਨੂੰ ਯੂਨ 'ਤੇ ਮਹਾਦੋਸ਼ ਦੀ ਹੋਵੇਗੀ ਸੁਣਵਾਈ
NEXT STORY