ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਹਰ ਸਾਲ ਇਕੱਲੇ ਗੈਰ-ਕਾਨੂੰਨੀ ਬੱਚੇ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਲ ਹੁੰਦੇ ਹਨ। ਇਸ ਸਬੰਧੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਜਨਵਰੀ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਤੋਂ 1,25,000 ਤੋਂ ਵੱਧ ਗੈਰ-ਕਾਨੂੰਨੀ ਇਕੱਲੇ ਬੱਚੇ ਦੱਖਣੀ ਸਰਹੱਦ 'ਤੇ ਪਹੁੰਚੇ ਹਨ। ਅੰਕੜਿਆਂ ਅਨੁਸਾਰ ਫਰਵਰੀ ਤੋਂ ਅਗਸਤ ਤੱਕ 1,12,433 ਬੱਚਿਆਂ ਨੇ ਉਨ੍ਹਾਂ ਦੇ ਮਾਪਿਆਂ ਤੋਂ ਬਿਨਾਂ ਸਰਹੱਦ ਪਾਰ ਕੀਤੀ ਅਤੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਅੰਕੜਿਆਂ ਅਨੁਸਾਰ ਸਤੰਬਰ ਅਤੇ ਅਕਤੂਬਰ ਦੇ ਪਹਿਲੇ ਕੁੱਝ ਹਫਤਿਆਂ ਵਿੱਚ ਵੀ ਤਕਰੀਬਨ 15,000 ਹੋਰ ਬੱਚੇ ਸਰਹੱਦ ਪਾਰ ਕਰਕੇ ਆਏ ਹਨ।
ਇਹ ਵੀ ਪੜ੍ਹੋ - ਕੈਲੀਫੋਰਨੀਆ ਦੇ ਗਵਰਨਰ ਨੇ ਸਪਲਾਈ ਚੇਨ ਸੰਕਟ ਨਾਲ ਨਜਿੱਠਣ ਲਈ ਆਦੇਸ਼ਾਂ 'ਤੇ ਕੀਤੇ ਦਸਤਖ਼ਤ
ਜਦਕਿ ਰਿਪੋਰਟ ਅਨੁਸਾਰ ਹੋਮਲੈਂਡ ਸਿਕਿਓਰਿਟੀ ਵਿਭਾਗ ਦੁਆਰਾ ਅਜੇ ਅਧਿਕਾਰਤ ਅੰਕੜੇ ਜਾਰੀ ਕੀਤੇ ਜਾਣੇ ਹਨ। ਇਸ ਰਿਪੋਰਟ ਦੇ ਤਹਿਤ ਬੱਚੇ ਮੁੱਖ ਤੌਰ ਤੇ ਮੱਧ ਅਮਰੀਕੀ ਦੇਸ਼ਾਂ ਤੋਂ ਆਉਂਦੇ ਹਨ ਪਰ ਹਾਲ ਹੀ ਵਿੱਚ ਦੱਖਣੀ ਅਮਰੀਕਾ ਤੋਂ ਵੀ ਬੱਚੇ ਯਾਤਰਾ ਕਰ ਰਹੇ ਹਨ। ਬਾਈਡੇਨ ਪ੍ਰਸ਼ਾਸਨ ਦੁਆਰਾ ਸਾਬਕਾ ਰਾਸ਼ਟਰਪਤੀ ਟਰੰਪ ਦੁਆਰਾ ਲਾਗੂ ਕੀਤੀਆਂ ਕੁੱਝ ਸਰਹੱਦੀ ਨੀਤੀਆਂ ਵਿੱਚ ਢਿੱਲ ਦਿੱਤੇ ਜਾਣ ਦੇ ਬਾਅਦ ਗੈਰਕਾਨੂੰਨੀ ਪ੍ਰਵਾਸੀਆਂ ਦੀ ਅਮਰੀਕਾ ਵਿੱਚ ਆਉਣ ਦੀ ਗਿਣਤੀ 'ਚ ਵਾਧਾ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਲੀਫੋਰਨੀਆ ਦੇ ਗਵਰਨਰ ਨੇ ਸਪਲਾਈ ਚੇਨ ਸੰਕਟ ਨਾਲ ਨਜਿੱਠਣ ਲਈ ਆਦੇਸ਼ਾਂ 'ਤੇ ਕੀਤੇ ਦਸਤਖ਼ਤ
NEXT STORY