ਮਾਸਕੋ- ਭਾਰਤ ਸਣੇ ਰੂਸ, ਬ੍ਰਾਜ਼ੀਲ, ਚੀਨ ਅਤੇ ਦੱਖਣੀ ਅਫਰੀਕਾ ਦੇ ਮੁਖੀ ਬ੍ਰਿਕਸ ਸਮੂਹ ਦੇ 12ਵੇਂ ਸਿਖਰ ਸੰਮੇਲਨ ਵਿਚ ਵੀਡੀਓ ਕਾਨਫਰੈਸਿੰਗ ਰਾਹੀਂ 17 ਨਵੰਬਰ ਨੂੰ ਬੈਠਕ ਕਰਨਗੇ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਹਿੱਸਾ ਲੈਣਗੇ।
ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਦੀ ਇਸ ਵਾਰ ਦੀ ਬੈਠਕ ਦਾ ਵਿਸ਼ਾ ਵਿਸ਼ਵ ਸਥਿਰਤਾ, ਸਾਂਝੀ ਸੁਰੱਖਿਆ ਅਤੇ ਵਿਕਾਸ ਲਈ ਬ੍ਰਿਕਸ ਹਿੱਸੇਦਾਰੀ ਹੈ। ਵਰਤਮਾਨ ਸਮੇਂ ਵਿਚ ਰੂਸ ਬ੍ਰਿਕਸ ਦੇਸ਼ਾਂ ਦੇ ਸਮੂਹ ਦੀ ਪ੍ਰਧਾਨਗੀ ਕਰ ਰਿਹਾ ਹੈ। ਰੂਸੀ ਸੰਘ ਦੇ ਮੁਖੀ ਦੇ ਸਲਾਹਕਾਰ ਐਂਟੋਨ ਕੋਬਾਯਾਕੋਵ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਚੱਲ਼ਦਿਆਂ ਬਣੀਆਂ ਵਰਤਮਾਨ ਵਿਸ਼ਵ ਸਥਿਤੀਆਂ ਦੇ ਬਾਵਜੂਦ 2020 ਵਿਚ ਰੂਸ ਦੀ ਪ੍ਰਧਾਨਗੀ ਵਿਚ ਬ੍ਰਿਕਸ ਦੀਆਂ ਗਤੀਵਿਧੀਆਂ ਨੂੰ ਇਕ ਚੰਗੇ ਤਰੀਕੇ ਨਾਲ ਨਿਯਮਤ ਕੀਤਾ ਜਾ ਰਿਹਾ ਹੈ।
ਜਨਵਰੀ 2020 ਤੋਂ ਹੁਣ ਤੱਕ ਸਿੱਧੇ ਅਤੇ ਵੀਡੀਓ ਕਾਨਫਰਸਿੰਗ ਰਾਹੀਂ 60 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ । ਬ੍ਰਿਕਸ ਸੰਮੇਲਨ ਬ੍ਰਿਕਸ ਦੇਸ਼ਾਂ ਦੀ ਭਲਾਈ ਲਈ ਮੈਂਬਰਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦਗਾਰ ਬਣਦਾ ਰਿਹਾ ਹੈ।
ਫ਼ੌਜ ਮੁਖੀ ਨਰਵਣੇ ਨੇ ਕੀਤੀ ਮਿਆਂਮਾਰ ਦੀ ਯਾਤਰਾ, ਸੂ ਚੀ ਨਾਲ ਮੁਲਾਕਾਤ ਕਰਕੇ ਦੋ-ਪੱਖੀ ਮੁੱਦਿਆਂ 'ਤੇ ਕੀਤੀ ਚਰਚਾ
NEXT STORY