ਕਾਬੁਲ (ਏਜੰਸੀ)- ਅਫਗਾਨਿਸਤਾਨ ਦੇ ਪੂਰਬੀ ਪਕਤੀਆ ਸੂਬੇ 'ਚ ਐਤਵਾਰ ਦੇਰ ਰਾਤ ਮੋਹਲੇਧਾਰ ਮੀਂਹ ਅਤੇ ਅਚਾਨਕ ਆਏ ਹੜ੍ਹ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਰਕਾਰੀ ਨਿਊਜ਼ ਏਜੰਸੀ ਬਖਤਰ ਨੇ ਦਿੱਤੀ। ਨਿਊਜ਼ ਏਜੰਸੀ ਮੁਤਾਬਕ ਮਾਨਸੂਨ ਦੇ ਹੜ੍ਹ 'ਚ 358 ਰਿਹਾਇਸ਼ੀ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, ਜਦਕਿ 676 ਹੋਰ ਘਰ ਅੰਸ਼ਿਕ ਤੌਰ 'ਤੇ ਨੁਕਸਾਨੇ ਗਏ ਅਤੇ ਘੱਟੋ-ਘੱਟ 20 ਏਕੜ ਜ਼ਮੀਨ ਵਹਿ ਗਈ।
ਇਹ ਵੀ ਪੜ੍ਹੋ: ਇੰਟਰਵਿਊ 'ਚ ਉਮਰ ਪੁੱਛਣ 'ਤੇ ਭੜਕੀ ਔਰਤ, ਫਿਰ ਕੰਪਨੀ ਨੇ 3.7 ਲੱਖ ਰੁਪਏ ਦੇ ਕੇ ਛਡਾਇਆ ਖਹਿੜਾ
ਏਜੰਸੀ ਨੇ ਕਿਹਾ ਕਿ ਇਸ ਹੜ੍ਹ ਨੇ ਸੂਬੇ ਵਿੱਚ 1,430 ਤੋਂ ਵੱਧ ਪਸ਼ੂਆਂ ਦੀ ਜਾਨ ਲੈ ਲਈ ਅਤੇ ਸੈਂਕੜੇ ਕਿਲੋਮੀਟਰ ਸੜਕਾਂ, ਕਈ ਸੁਰੱਖਿਆ ਦੀਵਾਰਾਂ, ਪੁਲਾਂ ਅਤੇ ਪਾਣੀ ਦੇ ਬੰਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਗੁਆਂਢੀ ਸੂਬੇ ਪਕਤੀਆ ਦੇ ਲੋਗਰ ਦੇ ਖੁਸ਼ੀ ਜ਼ਿਲ੍ਹੇ 'ਚ ਭਾਰੀ ਮੀਂਹ ਅਤੇ ਹੜ੍ਹ ਕਾਰਨ 15 ਲੋਕਾਂ ਦੀ ਮੌਤ ਹੋ ਗਈ ਸੀ ਅਤੇ 9 ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਮੁਤਾਬਕ ਦੇਸ਼ ਦੇ 34 ਸੂਬਿਆਂ 'ਚੋਂ 10 'ਚ ਪਿਛਲੇ ਕੁਝ ਮਹੀਨਿਆਂ 'ਚ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਰਿਕਾਰਡ-ਤੋੜ ਉਡਾਣ ਭਰਨ ਵਾਲੀ ਭਾਰਤੀ ਮਹਿਲਾ ਪਾਇਲਟ ਨੂੰ ਪਹਿਲੀ ਵਾਰ US ਏਵੀਏਸ਼ਨ ਮਿਊਜ਼ੀਅਮ 'ਚ ਮਿਲੀ ਜਗ੍ਹਾ
ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਗੁਰਪਤਵੰਤ ਪੰਨੂੰ ਨੇ ਦਿੱਤੀ ਚੇਤਾਵਨੀ
NEXT STORY