ਕਵੀਟੋ— ਇਕਵਾਡੋਰ ਵਿਚ ਇਕ ਬੱਸ ਦੁਰਘਟਨਾ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 30 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਦੁਰਘਟਨਾ ਉਦੋਂ ਹੋਈ ਜਦੋਂ ਮੱਧ ਇਕਵਾਡੋਰ ਦੇ ਰਾਜਮਾਰਗ 'ਤੇ ਇਕ ਬੱਸ ਚੱਲਦੇ-ਚੱਲਦੇ ਉਲਟ ਗਈ ਅਤੇ ਉਸ ਵਿਚ ਅੱਗ ਲੱਗ ਗਈ। ਈ. ਸੀ. ਯੂ. 911 ਆਪਾਤ ਸੇਵਾ ਦੁਆਰਾ ਜਾਰੀ ਕੀਤੇ ਗਏ ਇਕ ਵੀਡੀਓ ਵਿਚ ਪੁਲਸ ਕਰਨਲ ਕ੍ਰਿਸਟੀਯਨ ਬੈਰੀਏਰੋ ਨੇ ਕਿਹਾ ਕਿ ਇਹ ਦੁਰਘਟਨਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 10 ਵਜੇ ਰਾਜਧਾਨੀ ਕਵੀਟੋ ਅਤੇ ਏਂਡੀਨ ਦੇ ਸ਼ਹਿਰ ਲਾਮਾਨਾ ਵਿਚ ਰਾਜਮਾਰਗ 'ਤੇ ਹੋਈ। ਨੈਸ਼ਨਲ ਟ੍ਰਾਂਜਿਟ ਏਂਜਸੀ ਦੇ ਮੁੱਖੀ ਪਾਬਲੋ ਕੈਲੇ ਨੇ ਬੱਸ ਦੇ ਆਪਰੇਟਰ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਬੱਸ ਦਾ ਠੀਕ ਤਰੀਕੇ ਨਾਲ ਨਿਰੀਖਣ ਨਹੀਂ ਕੀਤਾ ਗਿਆ ਸੀ।
ਜ਼ਖਮੀਆਂ ਨੂੰ ਕਵੀਟੋ ਅਤੇ ਸੈਂਟੋ ਡੋਮਿੰੰਗੋ ਪ੍ਰਾਂਤ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜ਼ਖਮੀਆਂ ਦੀ ਪਹਿਚਾਣ ਕਰ ਰਹੇ ਹਨ। ਸਿਹਤ ਮੰਤਰੀ ਵੇਰੋਨਿਕਾ ਏਸਪੀਨੋਸਾ ਨੇ ਕਿਹਾ ਹੈ ਕਿ 30 ਜ਼ਖਮੀਆਂ ਵਿਚੋਂ 16 ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 14 ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਸ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਰਾਸ਼ਟਰਪਤੀ ਲੇਨਿਨ ਮੋਰੇਨੋ ਨੇ ਟਵਿੱਟਰ 'ਤੇ ਲਿਖਿਆ,'' ਮੇਰੀਆਂ ਸੰਵੇਦਨਾਵਾਂ ਪੀੜਤਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਹਨ।''
ਮੰਗੇਤਰ ਦੇ ਕਹਿਣ 'ਤੇ ਕੁੜੀ ਨੇ ਭੇਜੀਆਂ ਅਜਿਹੀਆਂ ਤਸਵੀਰਾਂ ਕਿ ਹੋ ਗਈਆਂ ਵਾਇਰਲ
NEXT STORY