ਪੁਲ-ਏ-ਆਲਮ: ਅਫਗਾਨਿਸਤਾਨ ਦੇ ਪੂਰਬੀ ਸੂਬੇ ਲੋਗਾਰ ਵਿਚ ਸੁਰੱਖਿਆ ਬਲਾਂ ਤੇ ਤਾਲਿਬਾਨੀ ਅੱਤਵਾਦੀਆਂ ਦੇ ਵਿਚਾਲੇ ਸੰਘਰਸ਼ ਵਿਚ 15 ਅੱਤਵਾਦੀ ਢੇਰ ਹੋ ਗਏ ਜਦਕਿ ਤਿੰਨ ਫੌਜੀਆਂ ਦੀ ਵੀ ਮੌਤ ਹੋ ਗਈ ਹੈ। ਸੂਬਾਈ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਬਿਆਨ ਮੁਤਾਬਕ ਸੰਘਰਸ਼ ਵੀਰਵਾਰ ਨੂੰ ਉਸ ਵੇਲੇ ਸ਼ੁਰੂ ਹੋਇਆ ਜਦੋਂ ਅੱਤਵਾਦੀ ਸੁਰੱਖਿਆ ਜਾਂਚ ਚੌਕੀਆਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ ਪਰ ਸੁਰੱਖਿਆ ਬਲਾਂ ਨੇ ਇਸ ਤੋਂ ਪਹਿਲਾਂ ਹੀ ਕਾਰਵਾਈ ਕਰਦੇ ਹੋਏ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਧਾਵਾ ਬੋਲ ਦਿੱਤਾ। ਸੁਰੱਖਿਆ ਬਲਾਂ ਦੀ ਕਾਰਵਾਈ ਵਿਚ 15 ਅੱਤਵਾਦੀ ਮਾਰੇ ਗਏ ਤੇ 10 ਹੋਰ ਜ਼ਖਮੀ ਹੋ ਗਏ। ਦੋਵਾਂ ਪੱਖਾਂ ਦੇ ਵਿਚਾਲੇ ਚੱਲੇ ਮੁਕਾਬਲੇ ਵਿਚ ਤਿੰਨ ਫੌਜੀਆਂ ਦੀ ਵੀ ਮੌਤ ਹੋ ਗਈ ਤੇ ਦੋ ਹੋਰ ਜਵਾਨ ਜ਼ਖਮੀ ਹੋ ਗਏ। ਤਾਲਿਬਾਨ ਨੇ ਅਜੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਟਲੀ 'ਚ ਲੋਕ ਮੌਤ ਦੇ ਸਾਏ ਹੇਠ ਵੀ ਮਾਰ ਰਹੇ ਹਨ ਠੱਗੀਆਂ
NEXT STORY