ਜਕਾਰਤਾ (ਭਾਸ਼ਾ)- ਇੰਡੋਨੇਸ਼ੀਆ ਵਿਚ 15 ਸਾਲ ਦੀ ਉਸ ਲੜਕੀ ਨੂੰ ਗਰਭਪਾਤ ਕਰਵਾਉਣ 'ਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ, ਜਿਸ ਨਾਲ ਉਸ ਦੇ ਵੱਡੇ ਭਰਾ ਨੇ ਜਬਰ ਜਨਾਹ ਕੀਤਾ ਸੀ। ਇੰਡੋਨੇਸ਼ੀਆ ਦੇ ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਮੁਆਹਾਰਾ ਬੁਲੀਆਨ ਜ਼ਿਲਾ ਅਦਾਲਤ ਦੇ ਬੁਲਾਰੇ ਲਿਸਤਿਓ ਆਰਿਫ ਬੁੱਧੀਮਾਨ ਨੇ ਦੱਸਿਆ ਕਿ ਵੀਰਵਾਰ ਨੂੰ ਇਸ ਲੜਕੀ ਨੂੰ ਉਸ ਦੇ 17 ਸਾਲ ਦੇ ਭਰਾ ਨਾਲ ਸਜ਼ਾ ਸੁਣਾਈ ਗਈ। ਇਨ੍ਹਾਂ ਖਿਲਾਫ ਸੁਮਾਤਰਾ ਟਾਪੂ ਦੀ ਮੁਆਰਾ ਬੁਲੀਆਨ ਜ਼ਿਲਾ ਅਦਾਲਤ ਵਿਚ ਬੰਦ ਕਮਰੇ ਵਿਚ ਸੁਣਵਾਈ ਹੋਈ। ਉਸ ਨੇ ਦੱਸਿਆ ਕਿ ਲੜਕੀ ਨੂੰ ਗਰਭਪਾਤ ਦੇ ਸਿਲਸਿਲੇ ਵਿਚ ਬਾਲ ਸੁਰੱਖਿਆ ਕਾਨੂੰਨ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ। ਉਸ ਦੇ ਭਰਾ ਨੂੰ ਇਕ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਦੋ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ। ਇੰਡੋਨੇਸ਼ੀਆ ਵਿਚ ਜੇਕਰ ਕਿਸੇ ਔਰਤ ਨਾਲ ਜਬਰ ਜਨਾਹ ਹੁੰਦਾ ਹੈ ਤਾਂ ਕੁਝ ਹਾਲਤਾਂ ਨੂੰ ਛੱਡ ਕੇ ਔਰਤ ਦੇ ਜੀਵਨ ਨੂੰ ਖਤਰਾ ਹੋਣ ਦੀ ਸਥਿਤੀ ਤੋਂ ਇਲਾਵਾ ਗਰਭਪਾਤ ਕਰਵਾਉਣਾ ਕਾਨੂੰਨੀ ਤੌਰ 'ਤੇ ਪਾਬੰਦੀ ਹੈ। ਕਾਨੂੰਨ ਮੁਤਾਬਕ ਗਰਭਪਾਤ ਕਿਸੇ ਰਜਿਸਟਰਡ ਪੇਸ਼ੇਵਰ ਤੋਂ ਹੀ ਕਰਵਾਇਆ ਜਾ ਸਕਦਾ ਹੈ, ਉਹ ਵੀ ਗਰਭ ਧਾਰਣ ਕਰਨ ਦੇ 6 ਹਫਤਿਆਂ ਅੰਦਰ। ਬੁੱਧੀਮਾਨ ਨੇ ਕਿਹਾ ਕਿ ਇਸ ਲੜਕੀ ਨਾਲ ਪਿਛਲੇ ਸਤੰਬਰ ਤੋਂ 8 ਵਾਰ ਜਬਰ ਜਨਾਹ ਕੀਤਾ ਗਿਆ ਅਤੇ 6 ਮਹੀਨੇ ਦੇ ਗਰਭਧਾਰਣ ਤੋਂ ਬਾਅਦ ਉਸ ਦਾ ਗਰਭਪਾਤ ਕਰਵਾਇਆ ਗਿਆ।
ਹਥਿਆਰਬੰਦ ਕੁਰਦਿਸ਼ ਵਿਧਰੋਹੀਆਂ ਦੇ ਹਮਲੇ 'ਚ ਮਾਰੇ ਗਏ 11 ਈਰਾਨੀ ਗਾਰਡ
NEXT STORY