ਮਿਆਮੀ-ਇਸ ਸਾਲ ਦੀ ਸ਼ੁਰੂਆਤ 'ਚ ਹੀ ਖਤਰਨਾਕ ਕੋਰੋਨਾ ਵਾਇਰਸ ਦੀ ਦਸਤਕ ਨੇ ਪੂਰੀ ਦੁਨੀਆ ਨੂੰ ਭੈਅਭੀਤ ਕੀਤਾ ਹੋਇਆ ਹੈ ਪਰ ਕੋਰੋਨਾਵਾਇਰਸ ਦੇ ਬਾਅਦ ਵੀ ਖਤਰੇ ਦੇ ਬੱਦਲ ਮੰਡਰਾਉਣਗੇ। ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਮੌਸਮ ਮਾਹਰਾਂ ਨੇ ਇਸ ਸਾਲ ਪੂਰੀ ਦੁਨੀਆ 'ਚ 16 ਤੋਂ ਵੱਧ ਸਮੁੰਦਰੀ ਤੂਫਾਨ ਆਉਣ ਦਾ ਪੂਰਵ ਅਨੁਮਾਨ ਲਾਇਆ ਹੈ।
ਵਿਗਿਆਨੀਆਂ ਨੇ ਨਾਂ ਵੀ ਕਰ ਦਿੱਤੇ ਤੈਅ
ਇਨ੍ਹਾਂ 'ਚ 8 ਹਰਿਕੇਨ ਵੀ ਸ਼ਾਮਲ ਹਨ। ਇਨ੍ਹਾਂ 8 'ਚੋਂ 4 ਤੂਫਾਨ ਬੇਹੱਦ ਖਤਰਨਾਕ ਅਤੇ ਸ਼ਕਤੀਸ਼ਾਲੀ ਹੋਣਗੇ। ਵਿਗਿਆਨੀਆਂ ਨੇ ਇਨ੍ਹਾਂ ਸਾਰਿਆਂ ਦੇ ਨਾਂ ਵੀ ਤੈਅ ਕਰ ਦਿੱਤੇ ਹਨ ਜਿਨ੍ਹਾਂ ਦੇ ਨਾਂ ਹਨ- ਆਥੁਰਰ, ਬੇਰਥਾ, ਕ੍ਰਿਸਟੋਬਲ, ਡਾਲੀ, ਏਡੁਅਰਡ, ਫੇ, ਗੋਂਜਾਲੋ, ਹੰਣਾ, ਇਜਾਇਅਸ, ਜੋਸਫਿਨ, ਕੇਲੀ, ਲੌਰਾ, ਮਾਰਕੋ, ਨਾਨਾ, ਓਮ, ਪੌਲੇਟ, ਰੇਨੇ, ਸੈਲੀ, ਟੇਡੀ, ਵਿੱਕੀ, ਵਿਲਫ੍ਰੇਡ। ਮਾਹਰਾਂ ਨੇ ਕਿਹਾ ਕਿ ਸਾਨੂੰ ਇਸ ਸਾਲ ਫਿਰ ਤੋਂ ਵੱਡੀ ਗਤੀਵਿਧੀਆਂ ਹੋਣ ਦੇ ਸੰਕੇਤ ਮਿਲੇ ਹਨ।
ਮੌਸਮ ਵਿਗਿਆਨੀ ਫਿਲ ਕਲਾਟਜਬੇਕ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ 2020 'ਚ ਅਟਲਾਂਟਿਕ ਬੇਸਿਨ ਹਰਿਕੇਨ ਮੌਸਮ ਦੀ ਗਤੀਵਿਧੀ ਆਮ ਤੋਂ ਜ਼ਿਆਦਾ ਹੋਵੇਗੀ। ਮੌਸਮ ਵਿਗਿਆਨੀ ਫਿਲ ਕਲਾਟਜਬੇਕ ਨੇ ਕਿਹਾ ਸਾਡਾ ਅਨੁਮਾਨ ਹੈ ਕਿ 2020 'ਚ ਅਟਲਾਂਟਿਕ ਬੇਸਿਕ ਹਰਿਕੇਨ ਮੌਸਮ ਦੀ ਗਤੀਵਿਧੀ ਸਾਧਾਰਨ ਨਾਲੋਂ ਵੱਧ ਹੋਵੇਗੀ। ਜਿਹੜੇ ਹਰਿਕੇਨ ਤੂਫਾਨਾਂ ਦੀ ਸ਼੍ਰੇਣੀ 3 ਤੋਂ 5 ਹੋਵੇਗੀ। ਉਹ ਵੱਡੇ ਤੂਫਾਨ ਬਣ ਜਾਣਗੇ। ਇਨ੍ਹਾਂ 'ਚ 111 ਮੀਲ ਪ੍ਰਤੀ ਘੰਟੇ ਅਤੇ ਇਸ ਨਾਲੋਂ ਜ਼ਿਆਦਾ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਜੂਨ ਤੋਂ 30 ਨੰਵਬਰ ਦੌਰਾਨ ਇਹ ਤੂਫਾਨ ਆਉਣਗੇ।
ਅਮਰੀਕਾ 'ਚ ਹਾਲਾਤ ਹੱਦੋਂ ਵਧ ਖਰਾਬ, 14 ਦਿਨਾਂ 'ਚ 7 ਲੱਖ ਲੋਕਾਂ ਨੇ ਗੁਆਈ ਨੌਕਰੀ
NEXT STORY