ਨਿਊਯਾਰਕ— ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਫਿਲਾਡੇਲਫੀਆ 'ਚ ਇਕ ਜਹਾਜ਼ 'ਚੋਂ ਤਕਰੀਬਨ 16 ਟਨ ਕੋਕੀਨ ਜ਼ਬਤ ਕੀਤੀ ਗਈ ਹੈ। ਇਸ ਨਸ਼ੀਲੇ ਪਦਾਰਥ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਤਕਰੀਬਨ ਇਕ ਅਰਬ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। 'ਈਸਟਰਨ ਡਿਸਟ੍ਰਿਕਟ ਆਫ ਫਿਲਾਡੇਲਫੀਆ' 'ਚ ਅਮਰੀਕੀ ਵਕੀਲ ਵਿਲੀਅਮ ਮੈਕਸਵੈਨ ਨੇ ਟਵੀਟ ਕੀਤਾ,''ਇਹ ਅਮਰੀਕਾ ਦੇ ਇਤਿਹਾਸ 'ਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਹੈ।''
ਮੈਕਸਵੈਨ ਦੇ ਦਫਤਰ ਨੇ ਟਵੀਟ ਕਰ ਕੇ ਕਿਹਾ ਕਿ ਫਿਲਾਡੇਲਫੀਆ ਦੇ ਪੈਕਰ ਮਰੀਨ ਟਰਮੀਨਲ 'ਤੇ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ ਕੀਤੇ ਜਾਣ ਦੇ ਬਾਅਦ,''ਜਹਾਜ਼ ਦੇ ਕਰੂ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ 'ਤੇ ਦੋਸ਼ ਲਗਾਏ ਗਏ ਹਨ। ਸਥਾਨਕ ਮੀਡੀਆ ਦੇ ਮੁਤਾਬਕ ਇਹ ਨਸ਼ੀਲੇ ਪਦਾਰਥ ਐੱਮ. ਐੱਸ. ਸੀ. ਗਾਇਨੇ ਕਾਰਗੋ ਜਹਾਜ਼ 'ਚ 7 ਕੰਟੇਨਰਾਂ 'ਚ ਰੱਖੇ ਗਏ ਸਨ। ਜਹਾਜ਼ ਯੂਰਪ ਲਈ ਰਵਾਨਾ ਹੋਣ ਵਾਲਾ ਸੀ।
ਹੁਣ ਵਿਸ਼ਵ ਬੈਂਕ ਪਾਕਿ ਨੂੰ ਦੇਵੇਗਾ 6400 ਕਰੋੜ ਰੁਪਏ ਦਾ ਕਰਜ਼
NEXT STORY