ਜਾਰਡਨ,(ਭਾਸ਼ਾ) — ਜਾਰਡਨ 'ਚ ਖੁਫੀਆ ਵਿਭਾਗ ਨੇ 17 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਇਸਲਾਮਕ ਸਟੇਟ ਦੇ ਹਮਲੇ ਨੂੰ ਅਸਫਲ ਕੀਤਾ ਹੈ। ਸੂਤਰਾਂ ਮੁਤਾਬਕ ਦੇਸ਼ ਦੀ ਖੁਫੀਆ ਨੇ ਵੱਖ-ਵੱਖ ਥਾਵਾਂ 'ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ 17 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀਆਂ ਦੇ ਕੋਲ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦੀ ਵੱਖ-ਵੱਖ ਸਥਾਨਾਂ 'ਤੇ ਹਮਲਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਉਹ ਅੱਤਵਾਦੀ ਹਮਲੇ ਰਾਹੀਂ ਹਫੜਾ-ਦਫੜੀ ਮਚਾ ਕੇ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ ਇਸਲਾਮਕ ਸਟੇਟ ਦੇ ਅੱਤਵਾਦੀਆਂ ਖਿਲਾਫ ਅਮਰੀਕੀ ਅਗਵਾਈ ਵਾਲੀ ਗਠਜੋੜ ਫੌਜ ਨੂੰ ਜਾਰਡਨ ਦਾ ਸਮਰਥਨ ਹੈ। ਗਠਜੋੜ ਫੌਜ ਨੂੰ ਸਮਰਥਨ ਦੇਣ ਕਾਰਨ ਜਾਰਡਨ ਵੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ।
ਓਪਰਾ ਵਿਨਫ੍ਰੇ ਰਾਸ਼ਟਰਪਤੀ ਚੋਣਾਂ 'ਚ ਟਰੰਪ ਨੂੰ ਦੇਵੇਗੀ ਟੱਕਰ
NEXT STORY