ਨਿਊਯਾਰਕ (ਬਿਊਰੋ)— ਵ੍ਹਾਈਟ ਹਾਊਸ ਦੀ ਬੁਲਾਰਾ ਨੇ ਸੋਮਵਾਰ ਨੂੰ ਕਿਹਾ ਕਿ ਡੋਨਾਲਡ ਟਰੰਪ ਸਿਆਸੀ ਦੁਨੀਆ ਵਿਚ ਓਪਰਾ ਵਿਨਫ੍ਰੇ ਦਾ ਸਵਾਗਤ ਕਰਨਗੇ। ਅਮਰੀਕਾ ਵਿਚ ਇਨੀਂ ਦਿਨੀਂ ਓਪਰਾ ਵਿਨਫ੍ਰੇ ਦੇ ਰਾਸ਼ਟਰਪਤੀ ਚੋਣ ਲੜਨ ਦੀ ਚਰਚਾ ਜੋਰਾਂ 'ਤੇ ਹੈ। ਇਕ ਅਵਾਰਡ ਪ੍ਰੋਗਰਾਮ ਵਿਚ ਓਪਰਾ ਦੇ ਭਾਸ਼ਣ ਮਗਰੋਂ ਸੋਸ਼ਲ ਮੀਡੀਆ 'ਤੇ ਕਈ ਲੋਕ ਉਨ੍ਹਾਂ ਦੇ ਰਾਜਨੀਤੀ ਵਿਚ ਕਦਮ ਰੱਖਣ ਦਾ ਸਮਰਥਨ ਕਰ ਰਹੇ ਹਨ। ਇਸ ਬਾਰੇ ਵਿਚ ਜਦੋਂ ਵ੍ਹਾਈਸ ਹਾਊਸ ਦੀ ਬੁਲਾਰਾ ਤੋਂ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ,''ਡੋਨਾਲਡ ਟਰੰਪ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਓਪਰਾ ਵਿਨਫ੍ਰੇ ਦਾ ਸਾਹਮਣਾ ਕਰਨ ਨੂੰ ਤਿਆਰ ਹਨ।'' 63 ਸਾਲਾ ਵਿਨਫ੍ਰੇ ਨੂੰ ਐਤਵਾਰ ਰਾਤ ਗੋਲਡਨ ਗਲੋਬ ਅਵਾਰਡ ਸਮਾਰੋਹ ਵਿਚ 'ਸੈਸਿਲ ਬੀ. ਡੀ. ਮਿਲੇ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹਾਸਲ ਕਰਨ ਵਾਲੀ ਉਹ ਪਹਿਲੀ ਅਫਰੀਕੀ-ਅਮਰੀਕੀ ਔਰਤ ਹੈ। ਇਸ ਦੌਰਾਨ ਦਿੱਤੇ ਆਪਣੇ ਭਾਸ਼ਣ ਮਗਰੋਂ ਓਪਰਾ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿਚ ਹੈ।
ਜਿੱਥੇ ਲੋਕ ''#Oprahforpresident ਅਤੇ #Oprah2020'' ਹੈਸ਼ਟੈਗ ਨਾਲ ਉਸ ਦਾ ਸਮਰਥਨ ਕਰ ਰਹੇ ਹਨ। ਉੱਥੇ ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਓਪਰਾ ਦੇ ਦੋਸਤਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਕਦਮ ਰੱਖਣ ਨੂੰ ਲੈ ਕੇ ਉਹ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਓਪਰਾ ਨੇ ਪਹਿਲਾਂ ਸਾਫ ਤੌਰ 'ਤੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਚੋਣਾਂ ਨਹੀਂ ਲੜੇਗੀ। ਹਾਲਾਂਕਿ ਉਸ ਦੇ ਪੁਰਾਣੇ ਬਿਜਨੈਸ ਸਾਂਝੀਦਾਰ ਅਤੇ ਦੋਸਤ ਸਟੈਡਮੈਨ ਗ੍ਰਾਹਮ ਨੇ ਕਿਹਾ,''ਇਹ ਲੋਕਾਂ 'ਤੇ ਨਿਰਭਰ ਹੈ। ਉਹ ਅਜਿਹਾ ਜ਼ਰੂਰ ਕਰੇਗੀ।'' ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਓਪਰਾ ਨੇ ਪੁਰਸਕਾਰ ਲੈਂਦੇ ਹੋਏ ਆਪਣੇ ਭਾਸ਼ਣ ਵਿਚ ਹਾਲੀਵੁੱਡ ਵਿਚ ਜਾਰੀ ਯੌਣ ਸ਼ੋਸ਼ਣ ਦੀ ਬਹਿਸ ਨੂੰ ਅੱਗੇ ਵਧਾਇਆ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਮੀਡੀਆ ਨੇ ਇਸ ਮਾਮਲੇ ਵਿਚ ਮੱਹਤਵਪੂਰਣ ਭੂਮਿਕਾ ਨਿਭਾਈ ਹੈ। ਓਪਰਾ ਨੇ ਕਿਹਾ ਕਿ ਹੁਣ ਅਜਿਹਾ ਮਾਹੌਲ ਹੈ ਜਿੱਥੇ ਔਰਤਾਂ ਨੂੰ Metoo ਬੋਲਣ ਦਾ ਅਧਿਕਾਰ ਹੈ ਅਤੇ ਮਰਦ ਸੁਣ ਰਹੇ ਹਨ।'' ਓਪਰਾ ਦੀ ਗੋਲਡਨ ਗਲੋਬ ਸਮਾਰੋਹ ਵਿਚ ਦਿੱਤੇ ਭਾਸ਼ਣ ਮਗਰੋਂ ਟਰੰਪ ਦੀ ਬੇਟੀ ਇਵਾਂਕਾ ਨੇ ਵੀ ਟਵੀਟ ਕੀਤਾ ਹੈ।
ਆਸਟ੍ਰੇਲੀਆ 'ਚ ਮੌਸਮ ਨੇ ਬਦਲਿਆ ਮਿਜਾਜ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
NEXT STORY