ਬਰੇਸ਼ੀਆ (ਕੈਂਥ) ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਬਰੇਸ਼ੀਆ ਵਿਖੇ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਅਤੇ ਚਾਰ ਮਰਜੀਵੜਿਆਂ ਦੀ ਯਾਦ ਵਿੱਚ 17ਵਾਂ ਸ਼ਹੀਦੀ ਸਮਾਗਮ 7 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵੈਰਾਗਮਈ ਦਿਹਾੜੇ 'ਤੇ ਸਵੇਰੇ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ 'ਚੋਂ ਉਚਾਰੀ ਹੋਈ ਬਾਣੀ ਗਿਆਨ ਅਤੇ ਵਿਗਿਆਨ ਦਾ ਮਹਾਂਸਾਗਰ ਪਾਵਨ ਅੰਮਿ੍ਤ ਬਾਣੀ ਜੀ ਦੇ ਅਖੰਡ ਜਾਪ ਅਰੰਭ ਕੀਤੇ ਜਾਣਗੇ ਅਤੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ।


ਉਪਰੰਤ ਕੌਮ ਦੇ ਪ੍ਰਸਿੱਧ ਕੀਰਤਨੀਏ ਸੰਨਦੀਪ ਲੋਈ ਸੰਤਾਂ ਦੀ ਯਾਦ ਵਿੱਚ ਵੈਰਾਗੀ ਕੀਰਤਨ ਨਾਲ ਹਾਜ਼ਰੀ ਲਗਵਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੇਵਾਦਾਰਾਂ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸ਼ਹੀਦੀ ਸਮਾਗਮ ਤੇ ਗੁਰੂ ਘਰ ਪਹੁੰਚੋ ਤੇ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਅਤੇ ਉਸੇ ਸੰਘਰਸ਼ ਵਿੱਚ ਸ਼ਹੀਦ ਹੋਏ ਮਾਨਯੋਗ ਤੇਲੂ ਰਾਮ ਜੀ ,ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੋਟਿ ਕੋਟਿ ਪ੍ਰਣਾਮ ਕਰੀਏ ਜਿਹੜੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨ ਦੀ ਖਾਤਰ ਹੱਕ ਸੱਚ ਲਈ ਸ਼ਹੀਦੀ ਦਾ ਜਾਮ ਪੀ ਗਏ। ਸ਼ਹੀਦੀ ਸਮਾਗਮ ਉਪਰੰਤ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸੰਬਧੀ ਸਮਾਗਮ 26,27,28 ਜੂਨ ਨੂੰ
NEXT STORY