ਕਾਬੁਲ-ਅਫਗਾਨਿਸਤਾਨ ਦੇ ਦੱਖਣੀ ਸੂਬੇ ਕੰਧਾਰ 'ਚ ਤਾਲਿਬਾਨ ਅੱਤਵਾਦੀਆਂ ਲਈ ਅਫਗਾਨ ਰਾਸ਼ਟਰੀ ਸੁਰੱਖਿਆ ਅਤੇ ਸਕਿਓਰਟੀ ਫੋਰਸ (ਏ.ਐੱਨ.ਡੀ.ਐੱਸ.ਐੱਫ.) ਦੇ ਟਿਕਾਣਿਆਂ 'ਤੇ ਹਮਲਾ ਕਰਨਾ ਮਹਿੰਗਾ ਸੌਦਾ ਸਾਬਤ ਹੋਇਆ ਕਿਉਂਕਿ ਸੁਰੱਖਿਆ ਦਸਤਿਆਂ ਨੇ ਇਸ ਦੌਰਾਨ 18 ਅੱਤਵਾਦੀਆਂ ਨੂੰ ਮਾਰ ਸੁੱਟਿਆ। ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ
ਮੰਤਰਾਲਾ ਨੇ ਟਵੀਟਰ 'ਤੇ ਲਿਖਿਆ, ''ਕੱਲ ਰਾਤ ਸੂਬੇ ਦੇ ਮੈਵਾਂਦ ਜ਼ਿਲੇ 'ਚ ਏ.ਐੱਨ.ਡੀ.ਐੱਸ.ਐੱਫ. ਦੇ ਟਿਕਾਣਿਆਂ 'ਤੇ ਹਮਲੇ ਦੌਰਾਨ ਤਾਲਿਬਾਨ ਦੇ 18 ਅੱਤਵਾਦੀ ਮਾਰੇ ਗਏ। ਜਵਾਬੀ ਕਾਰਵਾਈ ਦੌਰਾਨ ਅੱਤਵਾਦੀਆਂ ਦੇ ਕਈ ਵਾਹਨ ਅਤੇ ਭਾਰੀ ਮਾਤਰਾ 'ਚ ਹਥਿਆਰ ਵੀ ਨੁਕਸਾਨੇ ਗਏ।
ਇਹ ਵੀ ਪੜ੍ਹੋ -Apple AirPods Max ਲਾਂਚ, ਜਾਣੋ ਕੀਮਤ ਤੇ ਫੀਚਰਜ਼
ਵੱਡੀ ਮੁਸੀਬਤ ’ਚ ਫੇਸਬੁਕ, ਅਮਰੀਕਾ ਦੇ 40 ਰਾਜ ਮਿਲ ਕੇ ਕਰਨਗੇ ਮੁਕੱਦਮਾ
NEXT STORY