ਮੈਕਸੀਕੋ ਸਿਟੀ (ਵਾਰਤਾ) : ਮੈਕਸੀਕੋ ਵਿਚ ਬਰੇਕ ਖ਼ਰਾਬ ਹੋਣ ਕਾਰਨ ਬੱਸ ਦੇ ਇਕ ਘਰ ਨਾਲ ਟਕਰਾ ਜਾਣ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 1 ਦਸੰਬਰ ਤੋਂ ਸਾਊਦੀ ਅਰਬ ਦੀ ਯਾਤਰਾ ਕਰ ਸਕਣਗੇ ਭਾਰਤੀ, ਇਨ੍ਹਾਂ 6 ਦੇਸ਼ਾਂ ਤੋਂ ਹਟੇਗਾ ਬੈਨ
ਐਮਰਜੈਂਸੀ ਪ੍ਰਬੰਧਨ ਅਧਿਕਾਰੀ ਸੈਮੁਅਲ ਗੁਟੇਰੇਜ਼ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਾਈਵੇਅ ’ਤੇ ਜਾ ਰਹੀ ਬੱਸ ਦੀ ਬਰੇਕ ਖ਼ਰਾਬ ਹੋਣ ਕਾਰਨ ਇਹ ਹਾਦਸਾ ਵਾਪਰਿਆ। ਬੱਸ ਪੱਛਮੀ ਮਿਚੋਆਕਨ ਤੋਂ ਚਲਮਾ ਇਕ ਧਾਰਮਿਕ ਸਥਾਨ 'ਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ। ਰੋਮਨ ਕੈਥੋਲਿਕ ਸ਼ਰਧਾਲੂ ਸਦੀਆਂ ਤੋਂ ਇਸ ਸ਼ਹਿਰ ਦਾ ਦੌਰਾ ਕਰਦੇ ਆ ਰਹੇ ਹਨ। ਗੁਟੇਰੇਜ਼ ਨੇ ਕਿਹਾ ਕਿ ਸਾਰੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ। ਰੈਡ ਕਰਾਸ ਨੇ ਟਵੀਟ ਕੀਤਾ ਕਿ ਉਸ ਨੇ ਹਾਦਸੇ ਵਾਲੀ ਥਾਂ ’ਤੇ 10 ਐਂਬੂਲੈਂਸ ਭੇਜੀਆਂ ਹਨ। ਖੋਜ ਅਤੇ ਬਚਾਅ ਸਮੂਹ ਗਰੁਪੋ ਰਿਲੇਮਪਗੋਸ ਨੇ ਜ਼ਖ਼ਮੀਆਂ ਨੂੰ ਏਅਰਲਿਫਟ ਕਰਨ ਲਈ 2 ਹੈਲੀਕਾਪਟਰ ਭੇਜੇ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਇਜ਼ਰਾਇਲ ’ਚ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ
ਚੈੱਕ ਗਣਰਾਜ 'ਚ ਰੋਜ਼ਾਨਾ ਸਾਹਮਣੇ ਆ ਰਹੇ ਹਨ ਕੋਰੋਨਾ ਦੇ 27 ਹਜ਼ਾਰ ਤੋਂ ਜ਼ਿਆਦਾ ਮਾਮਲੇ
NEXT STORY