ਮੈਕਸੀਕੋ ਸਿਟੀ (ਏਜੰਸੀ): ਮੱਧ ਮੈਕਸੀਕੋ ਵਿਚ ਸ਼ਨੀਵਾਰ ਨੂੰ ਇਕ ਮਾਲਵਾਹਕ ਟਰੱਕ ਨੇ ਹਾਈਵੇਅ ਸਥਿਤ ਟੋਲ ਬੂਥ ਅਤੇ ਛੇ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ 19 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ - ਦਰਿੰਦਗੀ ਦੀ ਹੱਦ : ਨਾਬਾਲਗਾ ਨਾਲ 17 ਲੋਕਾਂ ਨੇ 4 ਦਿਨਾਂ ਤੱਕ ਕੀਤਾ ਸਮੂਹਿਕ ਜਬਰ-ਜ਼ਿਨਾਹ
ਮੈਕਸੀਕੋ ਦੀ ਫੈਡਰਲ ਰੋਡਜ਼ ਐਂਡ ਬ੍ਰਿਜਜ਼ ਐਂਡ ਰਿਲੇਟਿਡ ਸਰਵਿਸਿਜ਼ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਸ਼ੈਂਪੂ ਬਣਾਉਣ ਲਈ ਵਰਤੇ ਜਾਣ ਵਾਲੇ ਪਦਾਰਥ ਨੂੰ ਲੈ ਕੇ ਜਾ ਰਹੇ ਇਕ ਟਰੱਕ ਦੇ ਬ੍ਰੇਕ ਖਰਾਬ ਹੋ ਗਏ, ਜਿਸ ਕਾਰਨ ਇਹ ਡਿਊਟੀ ਚੌਕੀ ਅਤੇ ਹੋਰ ਵਾਹਨਾਂ ਨਾਲ ਟਕਰਾ ਗਿਆ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਘਟਨਾ ਦੀਆਂ ਕੁਝ ਵੀਡੀਓਜ਼ 'ਚ ਟੱਕਰ ਤੋਂ ਬਾਅਦ ਵਾਹਨਾਂ ਨੂੰ ਅੱਗ ਲੱਗੀ ਦੇਖੀ ਗਈ ਅਤੇ ਕੁਝ ਵਾਹਨ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ।
ਨੋਟ- ਮੈਕਸੀਕੋ ਵਿਚ ਵਾਪਰੇ ਸੜਕ ਹਾਦਸੇ ਵਿਚ 19 ਲੋਕਾਂ ਦੀ ਦਰਦਨਾਕ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ 'ਚ ਮਹਿਲਾ ਕਾਰਕੁਨਾਂ ਦੇ ਕਤਲ ਦੇ ਮਾਮਲੇ 'ਚ ਦੋ ਸ਼ੱਕੀ ਗ੍ਰਿਫ਼ਤਾਰ
NEXT STORY