ਨੂਰ ਸੁਲਤਾਨ (ਬਿਊਰੋ): ਕਜ਼ਾਕਿਸਤਾਨ ਵਿਚ ਇਕ 17 ਸਾਲਾ ਕੁੜੀ ਨੂੰ ਅਗਵਾ ਕਰ ਕੇ ਗੈਂਗਰੈਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਨਾਲ 17 ਲੋਕਾਂ ਨੇ ਚਾਰ ਦਿਨਾਂ ਤੱਕ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਕ ਕੈਬ ਡਰਾਈਵਰ ਕੁੜੀ ਨੂੰ ਧੋਖੇ ਨਾਲ ਅਣਜਾਣ ਜਗ੍ਹਾ ਲੈ ਗਿਆ ਸੀ, ਜਿੱਥੇ ਉਸ ਨੇ ਸਾਥੀਆਂ ਨਾਲ ਮਿਲ ਕੇ ਜਬਰ-ਜ਼ਿਨਾਹ ਕੀਤਾ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਪੀੜਤ ਕੁੜੀ ਹਾਈ ਸਕੂਲ ਦੀ ਵਿਦਿਆਰਥਣ ਹੈ। 17 ਲੋਕਾਂ ਨੇ ਉਸ ਨਾਲ ਵਾਰੋ-ਵਾਰੀ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਉਸ ਨੂੰ ਨਦੀ ਵਿਚ ਡੁਬੋ ਕੇ ਜਾਨੋ ਮਾਰਨ ਦੀ ਧਮਕੀ ਤੱਕ ਦਿੱਤੀ ਗਈ।
ਕੁੜੀ ਨੇ ਸੁਣਾਈ ਹੱਡ ਬੀਤੀ
ਕੁੜੀ ਨੇ ਹੱਡ ਬੀਤੀ ਦੱਸਦਿਆਂ ਕਿਹਾ ਕਿ ਜਦੋਂ ਉਹ ਖਰੀਦਾਰੀ ਕਰ ਕੇ ਬਾਜ਼ਾਰ ਤੋਂ ਘਰ ਜਾ ਰਹੀ ਸੀ ਉਦੋਂ ਕੈਬ ਡਰਾਈਵਰ ਨੇ ਉਸ ਨੂੰ ਧੋਖੇ ਨਾਲ ਨਸ਼ੀਲਾ ਪਦਾਰਥ ਪਿਲਾ ਦਿੱਤਾ। ਫਿਰ ਜਦੋਂ ਉਹ ਹੋਸ਼ ਵਿਚ ਆਈ ਤਾਂ ਨਦੀ ਕਿਨਾਰੇ ਸੀ। ਮੇਰੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ। ਮੈਂ ਆਦਮੀਆਂ ਨਾਲ ਘਿਰੀ ਹੋਈ ਸੀ। ਪੀੜਤਾ ਨੇ ਅੱਗੇ ਕਿਹਾ ਕਿ ਉਹਨਾਂ ਲੋਕਾਂ ਨੇ ਮੇਰੇ ਨਾਲ ਨਦੀ ਕਿਨਾਰੇ ਹੀ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਫਿਰ ਮੈਨੂੰ ਇਕ ਘਰ ਵਿਚ ਲੈ ਗਏ। ਉੱਥੇ ਉਹਨਾਂ ਨੇ ਦੁਬਾਰਾ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਆਪਣੇ ਦੋਸਤਾਂ ਨੂੰ ਫੋਨ ਕਰ ਕੇ ਕਿਹਾ,''ਇੱਥੇ ਆਓ। ਇਕ ਕੁੜੀ ਹੈ।'' ਇਕ-ਇਕ ਕਰਕੇ ਦੂਜੇ ਵਿਅਕਤੀ ਉਸ ਕਮਰੇ ਵਿਚ ਆਏ ਅਤੇ ਮੇਰੇ ਨਾਲ ਜਬਰ-ਜਿਨਾਹ ਕੀਤਾ। ਜਦੋਂ ਮੈਂ ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੈਨੂੰ ਕੁੱਟਿਆ ਅਤੇ ਨਦੀ ਵਿਚ ਡੁਬਾਉਣ ਦੀ ਧਮਕੀ ਦਿੱਤੀ।''
ਪੜ੍ਹੋ ਇਹ ਅਹਿਮ ਖਬਰ- ਸਕੂਲ ਨੇ ਵਿਦਿਆਰਥੀਆਂ ਨੂੰ ਦਿੱਤਾ ਆਦੇਸ਼- 'ਮੁੰਡੇ ਵੀ ਸਕਰਟ ਪਾ ਕੇ ਆਉਣ', ਜਾਣੋ ਪੂਰਾ ਮਾਮਲਾ
ਕੁੜੀ ਨੇ ਦੱਸਿਆ ਕਿ ਜਬਰ-ਜ਼ਿਨਾਹ ਚਾਰ ਦਿਨਾਂ ਤੱਕ ਚੱਲਿਆ। ਉਸ ਮਗਰੋਂ ਉਹਨਾਂ ਨੇ ਮੈਨੂੰ ਕੱਪੜੇ ਦੇ ਦਿੱਤੇ ਅਤੇ ਘਰੋਂ ਬਾਹਰ ਕੱਢ ਦਿੱਤਾ। ਪੀੜਤਾਂ ਦੀ ਮਾਂ ਮੁਤਾਬਕ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਆਸ ਗਵਾਉਣ ਦੇ ਬਾਅਦ ਉਹਨਾਂ ਨੇ ਸਥਾਨਕ ਮੀਡੀਆ ਦਾ ਸਹਾਰਾ ਲਿਆ। ਪੀੜਤਾਂ ਦੀ ਮਾਂ ਨੇ ਕਿਹਾ ਕਿ ਇਹ ਮਾਮਲਾ ਪੰਜ ਮਹੀਨੇ ਪਹਿਲਾਂ ਵਾਪਰਿਆ ਸੀ ਪਰ ਉਦੋਂ ਤੋਂ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।ਇਸ ਲਈ ਸਾਨੂੰ ਮੀਡੀਆ ਸਾਹਮਣੇ ਆਉਣਾ ਪਿਆ।
ਪੁਲਸ ਨੇ ਕਹੀ ਇਹ ਗੱਲ
ਤੁਰਕੇਸਤਾਨ ਖੇਤਰ ਦੇ ਪੁਲਸ ਵਿਭਾਗ ਦੇ ਇਕ ਬੁਲਾਰੇ ਸਲਤਨਤ ਕਾਰਾਕੋਜ਼ੋਵਾ ਨੇ ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ,''ਜਾਂਚ ਦੀ ਇਕ ਲੜੀ ਚੱਲ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।'' ਦੋਸ਼ੀਆਂ ਨੂੰ ਸ਼ਹਿਰ ਨਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।
ਰੂਸ 'ਚ ਕੋਰੋਨਾ ਦੇ 40,735 ਨਵੇਂ ਮਾਮਲੇ ਆਏ ਸਾਹਮਣੇ
NEXT STORY