ਕਾਬੁਲ-ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰੀ ਸੂਬੇ ਬਲਖ ਚਾਰ ਮਹਿਲਾ ਕਾਰਕੁਨਾਂ ਦੇ ਕਤਲ ਦੇ ਮਾਮਲੇ 'ਚ ਦੋ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਨਿਊਜ਼ ਮੁਤਾਬਕ ਗ੍ਰਹਿ ਮੰਤਰਾਲਾ ਦੇ ਬੁਲਾਰੇ ਦੇ ਹਵਾਲੇ ਤੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਥੇ ਬਲਖ ਸੂਬੇ ਨੇ ਸਪੂਤਨਿਕ ਨੂੰ ਦੱਸਿਆ ਕਿ ਅਣਜਾਣ ਵਿਅਕਤੀਆਂ ਨੇ ਮਨੁੱਖੀ ਅਧਿਕਾਰ ਦੀਆਂ ਚਾਰ ਮਹਿਲਾ ਕਾਰਕੁਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਤਾਲਿਬਾਨ ਨੇ 15 ਅਗਸਤ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ ਅਤੇ ਸਤੰਬਰ ਦੇ ਸ਼ੁਰੂ 'ਚ ਮੁਹਮੰਦ ਹਸਨ ਅਖੁੰਦ ਦੀ ਅਗਵਾਈ 'ਚ ਸਰਕਾਰ ਦਾ ਗਠਨ ਕੀਤਾ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਇਕ ਦਿਨ 'ਚ ਰਿਕਾਰਡ ਨਵੇਂ ਮਾਮਲੇ ਆਏ ਸਾਹਮਣੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਦੇ PM ਨੇ ਕੱਟੜਪੰਥੀ ਸੰਗਠਨ TLP ਨੂੰ ਪਾਬਦੀਸ਼ੁਦਾ ਸੰਗਠਨਾਂ ਦੀ ਸੂਚੀ 'ਚੋਂ ਕੀਤਾ ਬਾਹਰ
NEXT STORY