ਬ੍ਰਾਜ਼ੀਲ, (ਵਾਰਤਾ) – ਬ੍ਰਾਜ਼ੀਲ ’ਚ ਕੋਰੋਨਾ ਸੰਕ੍ਰਮਣ ਦੇ ਗਿਣਤੀ 2.21 ਕਰੋੜ ਨੂੰ ਪਾਰ ਕਰ ਗਈ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲਾ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਸੰਕ੍ਰਮਣ ਦੇ 9278 ਮਾਮਲੇ ਸਾਹਮਣੇ ਆਏ ਹਨ। 206 ਮਰੀਜ਼ਾਂ ਦੀ ਮੌਤ ਹੋ ਗਈ।
ਨਵੇਂ ਮਾਮਲਿਆਂ ਨਾਲ, ਸੰਕਰਮਿਤਾਂ ਦੀ ਗਿਣਤੀ ਵਧ ਕੇ ਦੋ ਕਰੋੜ 21 ਲੱਖ 77 ਹਜ਼ਾਰ 059 ਹੋ ਗਈ ਹੈ। ਜਦੋਂ ਕਿ ਇਸ ਬੀਮਾਰੀ ਨਾਲ ਮਰਨ ਵਾਲੀਆਂ ਦੀ ਗਿਣਤੀ 6 ਲੱਖ 16 ਹਜ਼ਾਰ 457 ਹੋ ਗਈ ਹੈ। ਦੇਸ਼ ’ਚ ਹੁਣ ਤੱਕ 2.14 ਕਰੋੜ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਜੌਹਨ ਹਾਪਕਿਨਜ਼ ਯੂਨੀਵਰਿਸਟੀ ਅਨੁਸਾਰ ਬ੍ਰਾਜ਼ੀਲ ਅਮਰੀਕਾ ਅਤੇ ਭਾਰਤ ਤੋਂ ਬਾਅਦ ਕੋਰੋਨਾ ਸੰਕਰਮਣ ਦੇ ਮਾਮਲੇ ਵਿਚ ਦੁਨੀਆ ’ਚ ਤੀਜੇ ਅਤੇ ਮਰਨ ਵਾਲਿਆਂ ਦੀ ਗਿਣਤੀ ਦੇ ਮਾਮਲਿਆਂ ’ਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ।
ਦੱਖਣੀ ਮੈਕਸੀਕੋ ’ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 53 ਲੋਕਾਂ ਦੀ ਮੌਤ
NEXT STORY