ਏਸਨਾ— ਮਿਸਰ ਵਿਚ ਲਕਸਰ ਸ਼ਹਿਰ ਦੇ ਦੱਖਣ ਵਿਚ ਸਥਿਤ ਏਸਨਾ ਵਿਚ ਪੁਲਸ ਗਸ਼ਤੀ ਦਲ 'ਤੇ ਹੋਏ ਇਕ ਹਮਲੇ ਵਿਚ ਇਕ ਪੁਲਸਕਰਮੀ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ ਜਦੋਂ ਕਿ 3 ਜਖ਼ਮੀ ਹੋ ਗਏ। ਮਿਸਰ ਦੇ ਗ੍ਰਹਿ ਮੰਤਰਾਲੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਬਿਆਨ ਦੇ ਅਨੁਸਾਰ ਸ਼ੱਕ ਹੋਣ 'ਤੇ ਪੁਲਸ ਦੇ ਗਸ਼ਤੀ ਦਲ ਨੇ ਬੀਤੇ ਦਿਨ ਏਸਨਾ ਵਿਚ ਇਕ ਵਾਹਨ ਨੂੰ ਰੋਕਿਆ ਜਿਸ 'ਤੇ ਵਾਹਨ ਵਿਚ ਮੌਜੂਦ ਦੋ ਬੰਦੂਕਧਾਰੀਆਂ ਨੇ ਪੁਲਸ 'ਤੇ ਗੋਲੀਆਂ ਚਲਾਈਆਂ ਜਿਸ ਵਿਚ ਇਕ ਪੁਲਸਕਰਮੀ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਜਖ਼ਮੀ ਹੋ ਗਏ। ਬਿਆਨ ਦੇ ਅਨੁਸਾਰ ਇਕ ਹਮਲਾਵਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਦੂਜਾ ਹਮਲਾਵਰ ਭੱਜਣ 'ਚ ਕਾਮਯਾਬ ਰਿਹਾ। ਇਸ ਹਮਲੇ ਵਿਚ ਜਖ਼ਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾ ਦਿੱਤਾ ਗਿਆ ਹੈ। ਮਿਸਰ ਵਿਚ ਮੁਸਲਮਾਨ ਬਰਦਰਹੁਡ ਦੇ ਰਾਸ਼ਟਰਪਤੀ ਮੋਹਮਦ ਮੁਰਸੀ ਨੂੰ 2013 ਵਿਚ ਸੱਤਾ ਤੋਂ ਹਟਾ ਕੇ ਖੁੱਦ ਸੱਤਾ 'ਤੇ ਕਾਬਿਜ ਹੋਣ ਵਾਲੇ ਫੌਜ ਦੇ ਜਨਰਲ ਤੋਂ ਰਾਸ਼ਟਰਪਤੀ ਬਣੇ ਅਬਦੇਲ ਫਤਿਹ ਅਲ-ਸੀਸੀ ਦੇ ਸ਼ਾਸਨ ਵਿਚ ਫੌਜ 'ਤੇ ਹਮਲੇ ਆਮ ਗੱਲ ਹੋ ਗਈ ਹੈ। ਹੁਣੇ ਹਾਲ ਦੇ ਮਹੀਨੀਆਂ ਵਿਚ, ਮਿਸਰ ਦੇ ਸਭ ਤੋਂ ਵੱਡੇ ਘੱਟ ਗਿਣਤੀ ਭਾਈਚਾਰੇ ਕਾਪਟਿਕ ਈਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ।
ਲਾਈਵ ਖਬਰਾਂ ਪੜ੍ਹ ਰਹੇ ਪੱਤਰਕਾਰ ਨਾਲ ਵਾਪਰ ਗਿਆ ਭਾਣਾ, ਕੈਮਰੇ 'ਚ ਹੋਇਆ ਕੈਦ
NEXT STORY