ਲੰਡਨ (ਆਈ.ਏ.ਐੱਨ.ਐੱਸ.)- ਇੰਗਲੈਂਡ ਦੇ ਦੱਖਣ ਪੂਰਬ ਵਿਚ ਸਥਿਤ ਇਕ ਹਿੰਦੂ ਮੰਦਰ ਦੇ ਬਾਹਰ ਇਕ ਸ਼ਖ਼ਸ ਦਾ ਚਾਕੂ ਮਾਰ ਕੇ ਕਤਲ ਕਰਨ ਮਾਮਲੇ ਵਿਚ 2 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ। ਬੀਬੀਸੀ ਨੇ ਰਿਪੋਰਟ ਦਿੱਤੀ ਕਿ ਸਲੋਹ ਦਾ ਰਹਿਣ ਵਾਲਾ 24 ਸਾਲ ਦਾ ਮੁਹੰਮਦ ਰਫਾਕੀਤ ਕਿਆਨੀ 30 ਅਗਸਤ, 2022 ਨੂੰ ਕੀਲ ਡਰਾਈਵ ਵਿੱਚ ਮੰਦਰ ਦੀ ਕਾਰ ਪਾਰਕਿੰਗ ਵਿੱਚ ਜ਼ਖਮੀ ਪਾਇਆ ਗਿਆ ਸੀ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।
ਰੀਡਿੰਗ ਕ੍ਰਾਊਨ ਕੋਰਟ ਦੀ ਇੱਕ ਜਿਊਰੀ ਨੇ ਵੀਰਵਾਰ ਨੂੰ ਲੰਡਨ ਦੇ ਪਿਮਲੀਕੋ ਦੇ ਹਸਨ ਅਲ-ਕੁਬਨਜੀ (22) ਅਤੇ ਡਰੱਗ ਡੀਲਰ ਰਿਆਜ਼ ਮੀਆ (21) ਨੂੰ ਦੋਸ਼ੀ ਠਹਿਰਾਇਆ, ਉਨ੍ਹਾਂ ਦੀ ਸਜ਼ਾ ਨੂੰ 3 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ।ਜਦੋਂ ਕਿ ਮੀਆ ਨੇ ਪਹਿਲਾਂ ਹੈਰੋਇਨ ਅਤੇ ਕੋਕੀਨ ਦੀ ਸਪਲਾਈ ਕਰਨ ਦੇ ਨਾਲ-ਨਾਲ ਜਨਤਕ ਤੌਰ 'ਤੇ ਬਲੇਡ ਰੱਖਣ ਦਾ ਦੋਸ਼ ਮੰਨਿਆ ਸੀ, ਜਿਊਰੀ ਨੇ ਅਲ-ਕੁਬਨਜੀ ਨੂੰ ਉਨ੍ਹਾਂ ਤਿੰਨ ਅਪਰਾਧਾਂ ਲਈ ਦੋਸ਼ੀ ਨਹੀਂ ਪਾਇਆ। ਇੱਕ ਤੀਜਾ ਬਚਾਓ ਪੱਖ 42 ਸਾਲਾ ਮਿਗੁਏਲ ਪੈਰੀਅਨ ਜੌਨ ਨੂੰ ਇੱਕ ਅਪਰਾਧੀ ਦੀ ਸਹਾਇਤਾ ਕਰਨ ਅਤੇ ਬਲੇਡ ਰੱਖਣ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ। ਹਾਲਾਂਕਿ ਉਸ ਨੂੰ ਸਪਲਾਈ ਕਰਨ ਦੇ ਇਰਾਦੇ ਨਾਲ ਕੋਕੀਨ ਅਤੇ ਹੈਰੋਇਨ ਰੱਖਣ ਦੇ ਦੋ ਮਾਮਲਿਆਂ ਤੋਂ ਮੁਕਤ ਕਰ ਦਿੱਤਾ ਗਿਆ। ਜੌਨ ਨੂੰ ਬਾਅਦ ਵਿੱਚ ਸਜ਼ਾ ਸੁਣਾਈ ਜਾਵੇਗੀ। ਰੀਡਿੰਗ ਕ੍ਰੋਨਿਕਲ ਦੀ ਰਿਪੋਰਟ ਦੇ ਅਨੁਸਾਰ ਫ਼ੈਸਲੇ ਤੋਂ ਬਾਅਦ ਬਚਾਅ ਪੱਖ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਦੰਗਾ ਪੁਲਸ ਬੁਲਾਏ ਜਾਣ ਨਾਲ ਅਦਾਲਤ ਵਿੱਚ ਝਗੜਾ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਸਿੱਖ ਆਗੂ 'ਤੇ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼
ਇਹ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਕਿਆਨੀ ਦਾ ਝਗੜਾ ਹੋਇਆ ਸੀ। ਮੀਡੀਆ ਰਿਪੋਰਟਾਂ ਅਨੁਸਾਰ "ਝਗੜੇ" ਤੋਂ ਬਾਅਦ ਉਸ ਦਾ ਪਿੱਛਾ ਕਨਕੋਰਡ ਵੇਅ ਦੇ ਇੱਕ ਖੇਡ ਦੇ ਮੈਦਾਨ ਤੋਂ ਸਲੋਹ ਹਿੰਦੂ ਮੰਦਰ ਤੱਕ ਕੀਤਾ ਗਿਆ ਸੀ। ਕਿਆਨੀ, ਇੱਕ ਮੁੱਕੇਬਾਜ਼ ਅਤੇ ਇੱਕ ਵਰਜਿਨ ਐਟਲਾਂਟਿਕ ਹੀਥਰੋ ਚੈੱਕ-ਇਨ ਏਜੰਟ ਦੀ ਛਾਤੀ ਵਿੱਚ ਛੁਰਾ ਮਾਰਿਆ ਗਿਆ, ਜਿਸ ਮਗਰੋਂ ਉਹ ਖੂਨ ਨਾਲ ਲਥਪਥ ਹੋ ਗਿਆ। ਰੀਡਿੰਗ ਕਰਾਊਨ ਕੋਰਟ ਨੂੰ ਦੱਸਿਆ ਗਿਆ ਸੀ ਕਿ ਮੀਆ ਅਤੇ ਅਲ-ਕੁਬਨਜੀ ਕਥਿਤ ਤੌਰ 'ਤੇ ਕਿਆਨੀ ਅਤੇ ਉਸਦੇ ਦੋਸਤ ਆਦਿਲ ਮਹਿਮੂਦ ਤੋਂ "ਆਪਣਾ ਬਚਾਅ" ਕਰ ਰਹੇ ਸਨ। ਕਿਆਨੀ ਦੀ ਪਤਨੀ ਨੇ ਉਸਨੂੰ "ਇੱਕ ਪਿਆਰ ਕਰਨ ਵਾਲਾ ਪੁੱਤਰ, ਦੇਖਭਾਲ ਕਰਨ ਵਾਲਾ ਭਰਾ, ਨਿਰਸਵਾਰਥ ਦੋਸਤ ਅਤੇ ਮਾਣਮੱਤਾ ਮੁਸਲਮਾਨ ਆਦਮੀ" ਦੱਸਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੱਖ ਆਗੂ 'ਤੇ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼
NEXT STORY