ਬਗ਼ਦਾਦ : ਬਗ਼ਦਾਦ 'ਚ ਇਕ ਕਾਰ ਹਾਦਸੇ ਵਿਚ 2 ਇਰਾਕੀਆਂ ਦੀ ਮੌਤ ਹੋ ਗਈ ਅਤੇ ਈਰਾਨੀ ਸ਼ੀਆ ਸ਼ਰਧਾਲੂਆਂ ਸਮੇਤ 17 ਹੋਰ ਜ਼ਖਮੀ ਹੋ ਗਏ। ਇਕ ਟ੍ਰੈਫਿਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਸਿਨਹੂਆ ਸਮਾਚਾਰ ਏਜੰਸੀ ਨੇ ਇਰਾਕੀ ਟ੍ਰੈਫਿਕ ਪੁਲਸ ਦੇ ਮੇਜਰ ਸਾਦ ਹੁਸੈਨ ਦੇ ਹਵਾਲੇ ਨਾਲ ਦੱਸਿਆ ਕਿ ਇਹ ਟੱਕਰ ਐਤਵਾਰ ਨੂੰ ਉਦੋਂ ਹੋਈ, ਜਦੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਨੇ ਦੱਖਣੀ ਬਗ਼ਦਾਦ ਦੇ ਡੋਰਾ ਇਲਾਕੇ ਦੀ ਇਕ ਪ੍ਰਮੁੱਖ ਸੜਕ 'ਤੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਹਜ਼ਾਰਾਂ ਈਰਾਨੀ ਸ਼ਰਧਾਲੂਆਂ ਨੇ ਅਰਬੀਨ ਨੂੰ ਮਨਾਉਣ ਲਈ ਪਵਿੱਤਰ ਸ਼ਹਿਰ ਕਰਬਲਾ ਦੀ ਯਾਤਰਾ ਕੀਤੀ, ਜੋ ਕਿ ਕਰਬਲਾ ਦੀ ਲੜਾਈ ਵਿਚ ਮਾਰੇ ਗਏ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਲਈ 40 ਦਿਨਾਂ ਦੇ ਸੋਗ ਦੀ ਮਿਆਦ ਦੇ ਅੰਤ ਨੂੰ ਦਰਸਾਉਂਦਾ ਹੈ।
ਦੱਸਣਯੋਗ ਹੈ ਕਿ ਸ਼ਰਧਾਲੂ ਆਮ ਤੌਰ 'ਤੇ ਕਰਬਲਾ ਦੇ ਆਪਣੇ ਦੌਰੇ ਦੇ ਹਿੱਸੇ ਵਜੋਂ ਇਰਾਕ ਦੇ ਹੋਰ ਪਵਿੱਤਰ ਅਸਥਾਨਾਂ ਦੇ ਨਾਲ-ਨਾਲ ਸਮਰਾ ਦੇ ਅਲ-ਅਸਕਰੀ ਅਸਥਾਨ 'ਤੇ ਵੀ ਜਾਂਦੇ ਹਨ। ਸ਼ੁੱਕਰਵਾਰ ਨੂੰ ਇਸੇ ਤਰ੍ਹਾਂ ਦੇ 2 ਹਾਦਸਿਆਂ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 71 ਜ਼ਖਮੀ ਹੋਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਈਰਾਨੀ ਸ਼ਰਧਾਲੂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੇਪਾਲ ਦੀ ਵਿਦੇਸ਼ ਮੰਤਰੀ 5 ਦਿਨਾਂ ਦੌਰੇ 'ਤੇ ਭਾਰਤ ਪੁੱਜੀ, ਦੋਵਾਂ ਦੇਸ਼ਾਂ ਵਿਚਾਲੇ ਸਬੰਧ ਹੋਣਗੇ ਮਜ਼ਬੂਤ
NEXT STORY