ਕਾਬੁਲ (ਏਐਨਆਈ): ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਏ ਇੱਕ ਜਾਨਲੇਵਾ ਧਮਾਕੇ ਵਿੱਚ ਇੱਕ ਮਹਿਲਾ ਟੀਵੀ ਐਂਕਰ ਅਤੇ ਦੋ ਅਥਲੀਟਾਂ ਸਮੇਤ ਦੋ ਪੱਤਰਕਾਰਾਂ ਦੀ ਮੌਤ ਹੋ ਗਈ।ਇੱਕ ਸੁਤੰਤਰ ਅਫਗਾਨ ਮੀਡੀਆ ਸਮੂਹ ਅਫਗਾਨਿਸਤਾਨ ਜਰਨਲਿਸਟਸ ਸੈਂਟਰ (AFJC) ਦਾ ਹਵਾਲਾ ਦਿੰਦੇ ਹੋਏ, ਸ਼ਿਨਹੂਆ ਨੇ ਐਤਵਾਰ ਨੂੰ ਰਿਪੋਰਟ ਦਿੱਤੀ ਕਿ ਰਾਹਾ ਨਿਊਜ਼ ਏਜੰਸੀ ਦੇ ਰਿਪੋਟਰ ਅਲੀ ਰੇਜ਼ਾ ਅਹਿਮਦੀ ਅਤੇ ਜਹਾਨ-ਏ-ਸਿਹਤ ਟੀਵੀ ਚੈਨਲ ਦੀ ਸਾਬਕਾ ਪੇਸ਼ਕਰਤਾ ਨਜਮਾ ਸਾਦੇਕੀ ਵੀਰਵਾਰ ਦੇ ਹਵਾਈ ਅੱਡੇ ਹਮਲੇ ਵਿੱਚ ਮਾਰੇ ਗਏ।
ਕਾਬੁਲ ਏਅਰਪੋਰਟ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਦੋ ਅਫਗਾਨ ਰਾਸ਼ਟਰੀ ਪੱਧਰ ਦੇ ਅਥਲੀਟ - ਤਾਇਕਵਾਂਡੋ ਵਿੱਚ ਮੁਹੰਮਦ ਜਾਨ ਸੁਲਤਾਨੀ ਅਤੇ ਵੁਸ਼ੂ ਵਿੱਚ ਇਦਰੀਸ ਸ਼ਾਮਲ ਹਨ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਪੂਰਬੀ ਹਵਾਈ ਅੱਡੇ ਦੇ ਗੇਟ 'ਤੇ ਹੋਏ ਆਤਮਘਾਤੀ ਧਮਾਕੇ ਵਿੱਚ ਘੱਟੋ-ਘੱਟ 170 ਅਫਗਾਨ ਅਤੇ 13 ਅਮਰੀਕੀ ਸੈਨਿਕ ਮਾਰੇ ਗਏ ਅਤੇ 200 ਦੇ ਕਰੀਬ ਲੋਕ ਜ਼ਖਮੀ ਹੋ ਗਏ, ਜਦੋਂ ਵੱਡੀ ਗਿਣਤੀ ਵਿਚ ਲੋਕ ਨਿਕਾਸੀ ਉਡਾਣਾਂ ਦੀ ਉਡੀਕ ਕਰ ਰਹੇ ਸਨ।ਪੀੜਤਾਂ ਵਿੱਚ ਜ਼ਿਆਦਾਤਰ ਬੀਬੀਆਂ ਅਤੇ ਬੱਚੇ ਸਨ ਅਤੇ ਇਸਲਾਮਿਕ ਸਟੇਟ ਦੇ ਇੱਕ ਸਥਾਨਕ ਸਹਿਯੋਗੀ ਇਸਲਾਮਿਕ ਸਟੇਟ-ਖੁਰਾਸਾਨ (ISIS-K) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ ਬਚਾਅ ਮੁਹਿੰਮ ਕੀਤੀ ਤੇਜ਼, 24 ਘੰਟਿਆਂ 'ਚ ਕਾਬੁਲ ਤੋਂ 2,000 ਲੋਕਾਂ ਨੂੰ ਕੱਢਿਆ ਬਾਹਰ
ਅਫਗਾਨਿਸਤਾਨ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ 100 ਤੋਂ ਵੱਧ ਪੱਤਰਕਾਰ ਮਾਰੇ ਗਏ ਹਨ, ਜਿਸ ਨਾਲ ਏਸ਼ੀਆਈ ਦੇਸ਼ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ।ਇਸ ਦੌਰਾਨ, ਹਜ਼ਾਰਾਂ ਅਫਗਾਨ ਨਾਗਰਿਕਾਂ ਨੇ ਦੇਸ਼ ਤੋਂ ਬਾਹਰ ਜਾਣ ਲਈ ਹਵਾਈ ਅੱਡੇ ਦੇ ਘੇਰੇ ਦੇ ਬਾਹਰ ਡੇਰਾ ਲਾਇਆ ਹੋਇਆ ਹੈ ਕਿਉਂਕਿ ਤਾਲਿਬਾਨ ਵੱਲੋਂ ਦਿੱਤੀ 31 ਅਗਸਤ ਦੀ ਸਮੇਂ ਸੀਮਾ ਨੇੜੇ ਆ ਰਹੀ ਹੈ।
ਰਿਪੋਰਟ 'ਚ ਖੁਲਾਸਾ, ਪਾਕਿ 'ਚ ਵੱਧ ਰਹੇ ਹਨ ਕੁੜੀਆਂ ਨੂੰ 'ਅਗਵਾ' ਕਰਨ ਦੇ ਮਾਮਲੇ
NEXT STORY