ਪਿਸ਼ਾਵਰ (ਭਾਸ਼ਾ) – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਮੰਤਰੀ ਮੰਡਲ ਦੇ 2 ਮੰਤਰੀਆਂ ਨੇ ਮੰਗਲਵਾਰ ਨੂੰ ਸੱਤਾਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੀ ਸੂਬਾਈ ਲੀਡਰਸ਼ਿਪ ਵਿਚ ਵਧਦੇ ਮਤਭੇਦਾਂ ਵਿਚਕਾਰ ਅਸਤੀਫ਼ਾ ਦੇ ਦਿੱਤਾ।
ਪਾਰਟੀ ਮੈਂਬਰਾਂ ਦੇ ਅਨੁਸਾਰ ਸਾਬਕਾ ਰਾਸ਼ਟਰੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਦੇ ਭਰਾ ਆਕੀਬੁੱਲਾ ਖਾਨ ਅਤੇ ਸਾਬਕਾ ਸੂਬਾਈ ਮੰਤਰੀ ਸ਼ਾਹਰਾਮ ਤਾਰਕਾਈ ਦੇ ਭਰਾ ਫੈਸਲ ਤਾਰਕਾਈ ਨੇ ਮੁੱਖ ਮੰਤਰੀ ਅਲੀ ਅਮੀਨ ਗੰਦਾਪੁਰ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ।
ਨੇਪਾਲ ਨੇ ਢਾਈ ਸਾਲਾ ਬੱਚੀ ਨੂੰ ਨਵੀਂ ‘ਕੁਮਾਰੀ ਦੇਵੀ’ ਚੁਣਿਆ
NEXT STORY