ਦੁਬਈ(ਆਈ.ਏ.ਐਨ.ਐਸ.)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਦੋ ਹੋਰ ਲੋਕਾਂ ਦੇ ਜਾਨਲੇਵਾ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਦੇਸ਼ ਵਿਚ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 11 ਹੋ ਗਈ ਹੈ। ਇਹਨਾਂ ਪੀੜਤਾਂ ਵਿਚੋਂ ਤਿੰਨ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਇਸ ਦੀ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।
ਗਲਫ ਨਿਊਜ਼ ਨੇ ਆਪਣੀ ਰਿਪੋਰਟ ਵਿਚ ਸਿਹਤ ਮੰਤਰਾਲਾ ਦੇ ਹਵਾਲੇ ਨਾਲ ਕਿਹਾ ਕਿ ਪੀੜਤਾਂ ਵਿਚੋਂ ਇਕ 34 ਸਾਲਾ ਮਰੀਜ਼ ਫੀਲਪੀਨ ਤੋਂ ਅਤੇ ਦੂਜਾ 39 ਸਾਲਾ ਪੀੜਤ ਬੰਗਲਾਦੇਸ਼ ਦਾ ਨਾਗਰਿਕ ਹੈ। ਮੰਤਰਾਲਾ ਨੇ ਅੱਗੇ ਕਿਹਾ ਕਿ ਇਹਨਾਂ ਦੋਵਾਂ ਮਰੀਜ਼ਾਂ ਦਾ ਚੀਨੀ ਕੋਰੋਨਾਵਾਇਰਸ ਦੇ ਮਰੀਜ਼ ਨਾਲ ਸਿੱਧਾ ਸੰਪਰਕ ਸੀ। ਇਸ ਦੌਰਾਨ ਮੰਤਰਾਲਾ ਵਲੋਂ ਇਹ ਵੀ ਕਿਹਾ ਗਿਆ ਕਿ ਚੀਨੀ ਕੋਰੋਨਾਵਾਇਰਸ ਪੀੜਤ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਵਾਇਰਸ ਨੂੰ ਦੇਸ਼ ਵਿਚ ਫੈਲਣ ਤੋਂ ਰੋਕਿਆ ਜਾ ਸਕੇ।
ਅਫਗਾਨਿਸਤਾਨ 'ਚ 10 ਸਾਲਾਂ ਦੇ ਸੰਘਰਸ਼ 'ਚ ਮਾਰੇ ਗਏ ਹਜ਼ਾਰਾਂ ਲੋਕ: ਯੂ.ਐਨ.
NEXT STORY