ਢਾਕਾ - ਬੰਗਲਾਦੇਸ਼ ’ਚ ਚੱਟੋਗ੍ਰਾਮ ਬੰਦਰਗਾਹ ਸ਼ਹਿਰ ਦੇ ਸੀਤਾਕੁੰਡ ’ਚ ਇਕ ਜਹਾਜ਼ ਤੋੜਨ ਵਾਲੇ ਯਾਰਡ ’ਚ ਧਮਾਕਾ ਹੋ ਗਿਆ ਜਿਸ ਕਾਰਨ ਉੱਥੇ ਅੱਗ ਕਾਫੀ ਲੱਗ ਗਈ। ਦੱਸ ਦਈਏ ਕਿ ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ, ਜ਼ਖਮੀਆਂ ਨੂੰ ਦੇਸ਼ ਦੀ ਰਾਜਧਾਨੀ ਢਾਕਾ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਕੁਝ ਜ਼ਖਮੀਆਂ ਦੀ ਸਥਿਤੀ ਗੰਭੀਰ ਦੱਸੀ ਜਾਂਦੀ ਹੈ ਅਤੇ ਉਨ੍ਹਾਂ ’ਚੋਂ ਇਕ ਦਿਨ ਪਹਿਲਾਂ ਹੀ 1 ਦੀ ਮੌਤ ਹੋ ਗਈ ਸੀ ਜਿਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੁਣ 2 ਦੱਸੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਸਮੇਤ 38 ਦੇਸ਼ਾਂ ਲਈ ਸ਼੍ਰੀਲੰਕਾ ਜਲਦ ਸ਼ੁਰੂ ਕਰੇਗਾ ਮੁਫਤ ਆਨ-ਅਰਾਈਵਲ ਵੀਜ਼ਾ
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਪਿੱਛੋਂ ਉੱਥੇ ਕੰਮ ਬੰਦ ਹੋ ਗਿਆ ਹੈ ਅਤੇ ਉਦਯੋਗ ਮੰਤਰਾਲਾ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਹਾਲਾਂਕਿ ਬੰਗਲਾਦੇਸ਼ ਦੇ ਸੀਤਾਕੁੰਡ ਸਮੁੰਦਰੀ ਤੱਟ ਦੁਨੀਆ ਦੇ ਸਭ ਤੋਂ ਵੱਡੇ ਜਗਾਜ਼ ਤੋੜਨ ਵਾਲੇ ਯਾਰਡਾਂ ’ਚੋਂ ਇਕ ਦੇ ਰੂਪ ’ਚ ਉਭਰਿਆ ਹੈ। ਅਜਿਹੇ ’ਚ ਕਈ ਯੂਰਪੀ ਸ਼ਿਪਿੰਗ ਕੰਪਨੀਆਂ ਨੇ ਆਪਣੀ ਖਤਰਨਾਕ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਯਾਰਡਾ ’ਚ ਅਖੀਰ ਦੇ ਲਗਭਗ ਜਹਾਜ਼ਾਂ ਨੂੰ ਸਕ੍ਰੈਪ ਲਈ ਭੇਜ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਰਥ ਵਿੱਖੇ ਵਾਪਰੀ ਬੇਅਦਬੀ ਦੀ ਘਟਨਾ 'ਤੇ ਸਿੱਖ ਸੰਗਤਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ
NEXT STORY