ਨਿਊਯਾਰਕ (ਏਜੰਸੀ)- ਨਿਊਯਾਰਕ ਦੇ ਕੋਨੀ ਆਈਲੈਂਡ ਬੀਚ 'ਤੇ ਤੈਰਾਕੀ ਕਰਦੇ ਸਮੇਂ 2 ਨਾਬਾਲਗ ਕੁੜੀਆਂ ਮਾਰੀਆਂ ਗਈਆਂ। ਡਬਲਿਊ.ਏ.ਬੀ.ਸੀ.-ਟੀਵੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 8 ਵਜੇ ਦੇ ਨੇੜੇ-ਤੇੜੇ ਪੁਲਸ ਨੂੰ ਬੀਚ ਬੋਰਡਵਾਕ ਅਤੇ ਸਟਿਲਵੈੱਲ ਐਵੇਨਿਊ 'ਤੇ ਬੁਲਾਇਆ ਗਿਆ। ਚਸ਼ਮਦੀਦਾਂ ਨੇ ਟੈਲੀਵਿਜ਼ਨ ਸਟੇਸ਼ਨ ਨੂੰ ਦੱਸਿਆ ਕਿ ਮੀਂਹ ਕਾਰਨ ਤੂਫ਼ਾਨ ਸ਼ੁਰੂ ਹੋ ਗਿਆ ਅਤੇ ਸਮੁੰਦਰ ਕਿਨਾਰੇ ਮੌਜੂਦਾ ਜ਼ਿਆਦਾਤਰ ਲੋਕਾਂ ਨੇ ਸ਼ਰਨ ਲੈ ਲਈ ਪਰ 2 ਕੁੜੀਆਂ ਸਮੁੰਦਰ 'ਚ ਚੱਲੀ ਗਈਆਂ।
ਡਬਲਿਊ.ਏ.ਬੀ.ਸੀ. ਨੇ ਦੱਸਿਆ ਕਿ ਪੁਲਸ ਵਲੋਂ ਤਲਾਸ਼ੀ ਤੋਂ ਬਾਅਦ ਐਮਰਜੈਂਸੀ ਪ੍ਰਕਿਰਿਆਕਰਤਾਵਾਂ ਨੇ 17 ਅਤੇ 18 ਸਾਲ ਦੀਆਂ ਕੁੜੀਆਂ ਨੂੰ ਰਾਤ 9.30 ਵਜੇ ਪਾਣੀ ਤੋਂ ਬਾਹਰ ਕੱਢਿਆ ਅਤੇ ਹਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਟੈਲੀਵਿਜ਼ਨ ਸਟੇਸ਼ਨ ਨੇ ਦੱਸਿਆ ਕਿ ਕੁੜੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਵਾਲਾ ਇਕ ਵਿਅਕਤੀ ਸ਼ੁੱਕਰਵਾਰ ਰਾਤ ਲਾਪਤਾ ਹੋ ਗਿਾ। ਨਿਊਯਾਰਕ ਪੁਲਸ ਵਿਭਾਗ ਨੇ ਵੱਧ ਜਾਣਕਾਰੀ ਮੰਗਣ ਵਾਲੇ ਐਸੋਸੀਏਟਿਡ ਪ੍ਰੈੱਸ ਦੇ ਸੰਦੇਸ਼ ਦਾ ਤੁਰੰਤ ਜਵਾਬ ਨਹੀਂ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਸਤਿੰਦਰ ਦੇ ਸੱਭਿਆਚਾਰ ਨਾਲ ਜੁੜੇ ਗੀਤਾਂ ਨਾਲ ਝੂਮਿਆ ਆਸਟ੍ਰੇਲੀਆ ਦਾ ਇਹ ਸੂਬਾ(ਦੇਖੋ ਤਸਵੀਰਾਂ)
NEXT STORY