ਬੀਜਿੰਗ (ਬਿਊਰੋ): ਚੀਨ ਵਿਚ ਇਕ ਕਲਯੁਗੀ ਪਿਤਾ ਨੇ ਆਪਣੇ 2 ਸਾਲ ਦੇ ਮਾਸੂਮ ਨੂੰ ਵੇਚ ਦਿੱਤਾ ਅਤੇ ਫਿਰ ਉਹਨਾਂ ਪੈਸਿਆਂ ਨਾਲ ਉਹ ਪੂਰੇ ਦੇਸ਼ ਦੀ ਸੈਰ ਕਰਨ ਲਈ ਚਲਾ ਗਿਆ। ਇਸ ਸ਼ਖਸ ਦਾ ਆਪਣੀ ਪਤਨੀ ਤੋਂ ਤਲਾਕ ਹੋ ਚੁੱਕਾ ਸੀ ਅਤੇ ਉਸ ਲਈ ਆਪਣੇ ਬੱਚੇ ਦੀ ਦੇਖਭਾਲ ਕਰਨੀ ਮੁਸ਼ਕਲ ਹੋ ਰਹੀ ਸੀ। ਇਸ ਲਈ ਉਸ ਨੇ ਦਿਲ ਨੂੰ ਝੰਜੋੜ ਦੇਣ ਵਾਲਾ ਇਹ ਫ਼ੈਸਲਾ ਲਿਆ।
ਜੇਜਿਯਾਂਗ ਲੀਗਲ ਡੇਲੀ ਦੀ ਰਿਪੋਰਟ ਮੁਤਾਬਕ, ਇਸ ਸ਼ਖਸ ਦਾ ਸਰਨੇਮ ਸ਼ੀ ਹੈ। ਉਸ ਦਾ ਆਪਣੀ ਪਤਨੀ ਨਾਲ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਸੀ। ਇਸੇ ਕਾਰਨ ਦੋਹਾਂ ਨੇ ਤਲਾਕ ਲੈ ਲਿਆ ਸੀ। ਇਸ ਜੋੜੇ ਦੇ ਦੋ ਬੱਚੇ ਸਨ, ਸ਼ਖਸ ਦੀ ਪਤਨੀ ਨੇ ਜਿੱਥੇ ਬੇਟੀ ਦੀ ਕਸਟਡੀ ਲਈ ਉੱਥੇ ਉਸ ਨੂੰ ਆਪਣੇ ਬੇਟੇ ਦੀ ਕਸਟਡੀ ਮਿਲੀ ਸੀ। ਕਿਉਂਕਿ ਇਹ ਸ਼ਖਸ ਕਿਸੇ ਦੂਜੇ ਸ਼ਹਿਰ ਵਿਚ ਕੰਮ ਕਰਦਾ ਸੀ ਇਸ ਲਈ ਉਸ ਨੇ ਆਪਣੇ ਬੇਟੇ ਨੂੰ ਆਪਣੇ ਭਰਾ ਅਤੇ ਉਸ ਦੇ ਪਰਿਵਾਰ ਕੋਲ ਹੁਜੋਊ ਸਿਟੀ ਵਿਚ ਛੱਡਿਆ ਹੋਇਆ ਸੀ।
ਪੜ੍ਹੋ ਇਹ ਅਹਿਮ ਖਬਰ- ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਕੀਤੀ ਮੁਲਾਕਾਤ, ਕੋਵਿਡ ਸਮੇਤ ਕਈ ਮੁੱਦਿਆ 'ਤੇ ਚਰਚਾ
ਭਾਵੇਂਕਿ ਪਿਛਲੇ ਮਹੀਨੇ ਉਹ ਇਸ ਸ਼ਹਿਰ ਵਿਚ ਆਇਆ ਸੀ ਅਤੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਸੀ। ਉਸ ਨੇ ਕਿਹਾ ਕਿ ਇਸ ਬੱਚੇ ਦੀ ਮਾਂ ਉਸ ਨੂੰ ਦੇਖਣਾ ਚਾਹੁੰਦੀ ਹੈ ਇਸ ਲਈ ਉਹ ਬੱਚੇ ਨੂੰ ਨਾਲ ਲਿਜਾ ਰਿਹਾ ਹੈ। ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਸ਼ੀ ਨੇ ਆਪਣੇ ਬੇਟੇ ਨੂੰ ਚਾਂਗਸੂ ਸ਼ਹਿਰ ਵਿਚ ਇਕ ਅਜਿਹੇ ਜੋੜੇ ਨੂੰ ਵੇਚ ਦਿੱਤਾ, ਜਿਹਨਾਂ ਦਾ ਖੁਦ ਦਾ ਬੱਚਾ ਨਹੀਂ ਸੀ। ਇਸ ਸ਼ਖਸ ਨੇ ਆਪਣੇ ਬੇਟੇ ਨੂੰ ਸਾਢੇ 24 ਹਜ਼ਾਰ ਡਾਲਰ ਮਤਲਬ 17 ਲੱਖ ਰੁਪਏ ਵਿਚ ਵੇਚ ਦਿੱਤਾ। ਇਸ ਸ਼ਖਸ 'ਤੇ ਦੋਸ਼ ਹੈ ਕਿ ਇਸ ਮਗਰੋਂ ਉਹ ਆਪਣੀ ਗਰਲਫ੍ਰੈਂਡ ਨਾਲ ਦੇਸ਼ ਦੀ ਸੈਰ ਲਈ ਨਿਕਲ ਗਿਆ ਸੀ।
ਉੱਧਰ ਜਦੋਂ ਕਈ ਦਿਨਾਂ ਤੱਕ ਸ਼ੀ ਬੱਚਾ ਵਾਪਸ ਨਹੀਂ ਲਿਆਇਆ ਅਤੇ ਉਸ ਨੇ ਆਪਣੇ ਭਰਾ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਇਸ ਮਗਰੋਂ ਪੁਲਸ ਨੇ ਕਾਰਵਾਈ ਕਰਦਿਆਂ ਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸ਼ਖਸ 'ਤੇ ਇਹ ਵੀ ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਆਪਣੀ ਪਤਨੀ ਨਾਲ ਮਿਲ ਕੇ ਆਪਣੀਆਂ ਦੋ ਕੁੜੀਆਂ ਨੂੰ ਵੀ ਕਿਸੇ ਦੂਜੇ ਪਰਿਵਾਰ ਨੂੰ ਦੇ ਚੁੱਕਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ- 2 ਸਾਲ ਦੇ ਮਾਸੂਮ ਨੂੰ ਕਲਯੁਗੀ ਪਿਓ ਨੇ ਵੇਚਿਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ’ਚ ਮੈਡੀਕਲ ਸਪਲਾਈ ਲਈ ਅਮਰੀਕਾ ਰਹਿੰਦੇ 3 ਭਰਾ-ਭੈਣਾਂ ਨੇ ਜੁਟਾਏ 2 ਲੱਖ 80 ਹਜ਼ਾਰ ਡਾਲਰ
NEXT STORY