ਢਾਕਾ (ਭਾਸ਼ਾ) - ਬੰਗਲਾਦੇਸ਼ ਦੀ ਇਕ ਅਦਾਲਤ ਨੇ ਕਰੀਬ ਦੋ ਸਾਲ ਪਹਿਲਾਂ ਸਰਕਾਰ ਦੀ ਆਲੋਚਨਾ ਕਰਨ ਵਾਲੀ ਫੇਸਬੁੱਕ ਪੋਸਟ ਨੂੰ ਲੈ ਕੇ ਹੋਸਟਲ ’ਚ ਇਕ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰਨ ਦਾ ਦੋਸ਼ੀ ਮੰਨਦੇ ਹੋਏ ਬੁੱਧਵਾਰ ਨੂੰ 20 ਵਿਦਿਆਰਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਵਿਦਿਆਰਥੀ ਬੰਗਲਾਦੇਸ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਯੂਨੀਵਰਸਿਟੀ (BUET) ਵਿਚ ਪੜ੍ਹ ਰਹੇ ਸਨ। ਢਾਕਾ ਦੇ ਰੈਪਿਡ ਟ੍ਰਾਇਲ ਟ੍ਰਿਬਿਊਨਲ-1 ਦੇ ਜੱਜ ਅਬੂ ਜ਼ਫਰ ਮੁਹੰਮਦ ਕਮਰੂਜ਼ਮਾਨ ਨੇ ਵਿਦਿਆਰਥੀ ਦੇ ਕਤਲ ਦੇ 20 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ 5 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਫ਼ੈਸਲੇ ’ਚ ਕਿਹਾ ਗਿਆ ਹੈ ਕਿ ਕੇਸ ਦੀ ਬੇਰਹਿਮੀ ਨੇ ਅਦਾਲਤ ਨੂੰ ਭਵਿੱਖ ਵਿਚ ਅਜਿਹੀ ਘਟਨਾ ਦੀ ਦੁਹਰਾਈ ਨੂੰ ਰੋਕਣ ਲਈ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ : ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ
ਅਦਾਲਤ ਨੇ ਕੁੱਲ 25 ਮੁਲਜ਼ਮਾਂ ’ਚੋਂ ਕਿਸੇ ਨੂੰ ਵੀ ਬੇਕਸੂਰ ਨਹੀਂ ਪਾਇਆ। ਹਾਲਾਂਕਿ ਇਨ੍ਹਾਂ ’ਚੋਂ 3 'ਤੇ ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਮੁਕੱਦਮਾ ਚਲਾਇਆ ਗਿਆ, ਕਿਉਂਕਿ ਉਹ 21 ਸਾਲਾ ਅਬਰਾਰ ਫਹਾਦ ਦੇ ਕਤਲ ਤੋਂ ਬਾਅਦ 6 ਅਕਤੂਬਰ, 2019 ਤੋਂ ਫਰਾਰ ਸਨ। ਦੋਸ਼ੀ ਠਹਿਰਾਏ ਗਏ ਸਾਰੇ ਵਿਦਿਆਰਥੀ ਸੱਤਾਧਾਰੀ ਅਵਾਮੀ ਲੀਗ ਦੇ ਵਿਦਿਆਰਥੀ ਵਿੰਗ ਬੰਗਲਾਦੇਸ਼ ਛਤਰ ਲੀਗ (ਬੀ.ਸੀ.ਐੱਲ.) ਨਾਲ ਜੁੜੇ ਸਨ। ਹਾਲਾਂਕਿ ਬੀ.ਸੀ.ਐੱਲ. ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੰਸਥਾ ’ਚੋਂ ਕੱਢ ਦਿੱਤਾ ਸੀ। ਜਦੋਂਕਿ ਬੀ.ਯੂ.ਈ.ਟੀ. ਅਧਿਕਾਰੀਆਂ ਨੇ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ। ਭਾਰਤ ਨਾਲ ਸਾਂਝੀਆਂ ਨਦੀਆਂ ਦੇ ਪਾਣੀ ਦੀ ਵੰਡ ਦੇ ਮੁੱਦੇ 'ਤੇ ਸੱਤਾਧਾਰੀ ਅਵਾਮੀ ਲੀਗ ਦੀ ਆਲੋਚਨਾ ਕਰਨ ਤੋਂ ਬਾਅਦ ਫਹਾਦ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਫਾਈਜ਼ਰ ਦਾ ਦਾਅਵਾ: ਕੋਰੋਨਾ ਵੈਕਸੀਨ ਦੀਆਂ 3 ਖ਼ੁਰਾਕਾਂ ਓਮੀਕਰੋਨ ਨੂੰ ਕਰਣਗੀਆਂ ਬੇਅਸਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚਿਲੀ ’ਚ ਸਮਲਿੰਗੀ ਵਿਆਹ ਨੂੰ ਮਨਜ਼ੂਰੀ, ਬਿੱਲ ਪਾਸ
NEXT STORY