ਲੰਡਨ (ਆਈ.ਏ.ਐੱਨ.ਐੱਸ.) ਪਿਛਲੇ ਹਫ਼ਤੇ ਡੱਚ ਤੱਟ ਨੇੜੇ ਇਕ ਮਾਲਵਾਹਕ ਜਹਾਜ਼ ਵਿਚ ਅੱਗ ਲੱਗ ਗਈ ਸੀ। ਤਾਜ਼ਾ ਜਾਣਕਾਰੀ ਮੁਤਾਬਕ ਜਹਾਜ਼ ਵਿਚ ਸਵਾਰ 20 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਅਤੇ ਉਹ ਘਰ ਪਰਤ ਚੁੱਕੇ ਹਨ। ਨੀਦਰਲੈਂਡਜ਼ ਵਿੱਚ ਵੀਰਵਾਰ ਨੂੰ ਭਾਰਤੀ ਦੂਤਘਰ ਨੇ ਟਵੀਟ ਕੀਤਾ ਕਿ "ਜਹਾਜ਼ ਫ੍ਰੀਮੈਂਟਲ ਹਾਈਵੇਅ ਤੋਂ ਬਚਾਏ ਗਏ 20 ਭਾਰਤੀ ਚਾਲਕ ਦਲ ਪਿਛਲੇ ਹਫ਼ਤੇ ਸੁਰੱਖਿਅਤ ਰੂਪ ਨਾਲ ਭਾਰਤ ਪਰਤ ਆਏ ਹਨ। ਡੱਚ ਅਧਿਕਾਰੀਆਂ ਦੇ ਸਮਰਥਨ ਅਤੇ ਸਹਾਇਤਾ ਲਈ ਅਤੇ ਨਾਲ ਹੀ ਮਲਾਹਾਂ ਦਾ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਹੌਂਸਲੇ ਅਤੇ ਸਮਰਥਨ ਲਈ ਧੰਨਵਾਦ ਕੀਤਾ।"
ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ ਦੇ ਓਕੀਨਾਵਾ 'ਚ ਤੂਫਾਨ 'ਖਾਨੂਨ' ਨੇ ਮਚਾਈ ਤਬਾਹੀ, 2 ਲੋਕਾਂ ਦੀ ਮੌਤ ਤੇ 61 ਜ਼ਖਮੀ (ਤਸਵੀਰਾਂ)
ਇੱਥੇ ਦੱਸ ਦਈਏ ਕਿ ਜਰਮਨੀ ਤੋਂ ਮਿਸਰ ਜਾ ਰਹੇ 199 ਮੀਟਰ ਪਨਾਮਾ-ਰਜਿਸਟਰਡ ਫਰੀਮੇਂਟਲ ਹਾਈਵੇਅ 'ਤੇ 25 ਜੁਲਾਈ ਨੂੰ ਦੇਰ ਰਾਤ ਲੱਗੀ ਅੱਗ ਵਿਚ ਇੱਕ ਭਾਰਤੀ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਨੇ ਖ਼ੁਦ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਸੀ। ਦੂਤਘਰ ਨੇ ਕਿਹਾ ਕਿ "ਬਦਕਿਸਮਤੀ ਨਾਲ ਮਰਨ ਵਾਲੇ ਚਾਲਕ ਦਲ ਦੇ ਇੱਕ ਮੈਂਬਰ ਦੀ ਲਾਸ਼ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ"। ਬੀਬੀਸੀ ਅਨੁਸਾਰ ਉੱਤਰੀ ਸਾਗਰ ਵਿੱਚ ਲਗਭਗ 4,000 ਕਾਰਾਂ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਨੀਦਰਲੈਂਡ ਦੇ ਉੱਤਰ-ਪੂਰਬ ਵਿੱਚ ਬੰਦਰਗਾਹ ਵਿੱਚ ਲਿਜਾਇਆ ਗਿਆ ਹੈ। ਬੀਬੀਸੀ ਨੇ ਬਚਾਅ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਕਿ ਅੱਗ ਇੱਕ ਉਪਰਲੇ ਡੇਕ ਤੋਂ ਸ਼ੁਰੂ ਹੋਈ ਅਤੇ ਜਹਾਜ਼ ਦੇ ਚਾਰ ਡੇਕ ਨੁਕਸਾਨੇ ਗਏ ਸਨ, ਅੱਠਵਾਂ ਡੈੱਕ ਅੱਗ ਦੀ ਤੀਬਰਤਾ ਕਾਰਨ ਅੰਸ਼ਕ ਤੌਰ 'ਤੇ ਢਹਿ ਗਿਆ ਸੀ। ਲਗਭਗ ਇੱਕ ਹਫ਼ਤੇ ਤੱਕ ਸਮੁੰਦਰੀ ਜਹਾਜ਼ ਵਿੱਚ ਅੱਗ ਲੱਗੀ ਰਹੀ, ਜਿਸ ਨਾਲ ਵਿਸ਼ਵ ਵਿਰਾਸਤ ਸਾਈਟ ਵੈਡਨ ਸਾਗਰ ਦੇ ਪਾਣੀਆਂ ਵਿੱਚ ਵਾਤਾਵਰਣ ਦੀ ਤਬਾਹੀ ਦਾ ਡਰ ਪੈਦਾ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੱਖ ਭਾਈਚਾਰੇ ਲਈ ਅਹਿਮ ਖ਼ਬਰ: ਸਿਰੀ ਸਾਹਿਬ ਨੂੰ ਲੈ ਕੇ ਇਸ ਦੇਸ਼ ਦੀ ਅਦਾਲਤ ਦਾ ਵੱਡਾ ਫ਼ੈਸਲਾ
NEXT STORY