ਰੋਮ (ਕੈਂਥ): ਪੰਜਾਬੀ ਓਵਰਸ਼ੀਜ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਵੱਲੋਂ ਕਰਵਾਏ 20ਵੇਂ ਖੇਡ ਤੇ ਸਭਿਆਚਾਰਕ ਮੇਲੇ ਦੌਰਾਨ ਜਿੱਥੇ ਪੰਜਾਬੀ ਭਾਈਚਾਰੇ ਦੀਆਂ ਰੌਣਕਾਂ ਬਾਕਮਾਲ ਸਨ, ਉੱਥੇ ਹੀ ਇਸ ਖੇਡ ਮੇਲੇ ਵਿੱਚ ਫੁੱਟਬਾਲ ਦੇ 4 ਕਲੱਬਾਂ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਦੋ ਫੁੱਟਬਾਲ ਟੀਮਾਂ ਇਟਲੀ ਤੋਂ, ਇੱਕ ਫਰਾਂਸ ਤੋਂ ਤੇ ਇੱਕ ਹਾਲੈਂਡ ਤੋਂ ਸੀ। ਇਨ੍ਹਾਂ ਵਿਚਕਾਰ ਫੁੱਟਬਾਲ ਦੇ ਫ਼ਸਵੇਂ ਮੈਚ ਕਰਵਾਏ ਗਏ। ਇਨ੍ਹਾਂ ਫੁੱਟਬਾਲ ਦੇ ਮੈਚਾਂ ਵਿੱਚ ਪਹਿਲੇ ਇਨਾਮ ਦੀ ਜੇਤੂ ਫੁੱਟਬਾਲ ਕਲੱਬ ਫਰਾਂਸ ਦੀ ਟੀਮ ਰਹੀ ਜਦੋਂ ਕਿ ਦੂਜੇ ਇਨਾਮ ਦੀ ਜੇਤੂ ਫੁੱਟਬਾਲ ਕਲੱਬ ਫਾਬਰੀਕਾ (ਇਟਲੀ) ਟੀਮ ਰਹੀ।
ਪਿਛਲੇ 2 ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਦਾ ਆ ਰਿਹਾ ਯੂਰਪ ਦਾ ਨਾਮੀ ਪੰਜਾਬੀ ਓਵਰਸ਼ੀਜ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਦਾ ਇਹ 20ਵਾਂ ਫੁੱਟਬਾਲ ਟੂਰਨਾਮੈਂਟ ਅਤੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਸਲੋਟਰਵਿਗ (ਐਮਸਟਰਡਮ) ਵਿਖੇ ਬਹੁਤ ਹੀ ਸ਼ਾਨੋ-ਸ਼ੌਕਤ ਤੇ ਧੂਮ-ਧਾਮ ਨਾਲ ਨਿੱਬੜਦਿਆਂ ਪੰਜਾਬੀ ਭਾਈਚਾਰੇ ਦੇ ਦਿਲਾਂ 'ਤੇ ਡੂੰਘੀ ਛਾਪ ਨਾਲ ਸਮਾਪਤ ਹੋਇਆ। ਇਸ ਮੌਕੇ ਪੰਜਾਬੀ ਸੱਭਿਆਚਾਰਕ ਮੇਲੇ ਵਿੱਚ ਸੱਭਿਆਚਾਰਕ ਗੀਤਾਂ ਦੀ ਆਪਣੀ ਬੁਲੰਦ ਤੇ ਮਧੁਰ ਆਵਾਜ਼ ਵਿੱਚ ਭਰਵੀਂ ਹਾਜ਼ਰੀ ਪ੍ਰਸਿੱਧ ਲੋਕ ਗਾਇਕ ਦਵਿੰਦਰ ਦਿਲ ਨੇ ਲਗਾਉਂਦਿਆਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ, ਜਿਸ ਵਿੱਚ ਮਿਲਾਨ ਮਿਊਜੀਕਲ ਗਰੁੱਪ ਵਾਲਿਆਂ ਦਾ ਵੀ ਵਿਸ਼ੇਸ਼ ਯੋਗਦਾਨ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ 'ਚ ਖਿਸਕੀ ਜ਼ਮੀਨ, 100 ਤੋਂ ਵੱਧ ਲੋਕਾਂ ਦੀ ਮੌਤ
20ਵੇਂ ਖੇਡ ਤੇ ਸੱਭਿਆਚਾਰਕ ਮੇਲੇ ਲਈ ਸੁਰਿੰਦਰ ਸਿੰਘ ਰਾਣਾ,ਪ੍ਰਿਥੀਪਾਲ ਸਿੰਘ ਬੁੱਟਰ ਤੇ ਬਲਜੀਤ ਸਿੰਘ ਜੱਸੜ ਆਗੂ ਪੰਜਾਬੀ ਓਵਰਸੀਜ਼ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਨੇ ਸਾਂਝੇ ਤੌਰ ਖੇਡ ਮੇਲੇ ਤੇ ਸੱਭਿਆਚਾਰਕ ਮੇਲੇ ਨੂੰ ਨੇਪੜੇ ਚਾੜਨ ਵਿੱਚ ਸਭ ਸਹਿਯੋਗੀਆਂ, ਖਿਡਾਰੀਆਂ ਤੇ ਸਮੁੱਚੇ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਭੱਵਿਖ ਵਿੱਚ ਵੀ ਤੁਸੀ ਸਾਰੇ ਇੰਝ ਹੀ ਮਾਣ ਬਖ਼ਸਦੇ ਰਹੋ।ਇਸ ਮੌਕੇ ਭਾਰਤੀ ਖਾਣਿਆਂ ਦਾ ਵੀ ਹਾਜ਼ਰੀਨ ਪੰਜਾਬੀ ਭਾਈਚਾਰੇ ਨੇ ਪੂਰਾ-ਪੂਰਾ ਲੁਤਫ਼ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਪੂਆ ਨਿਊ ਗਿਨੀ 'ਚ ਖਿਸਕੀ ਜ਼ਮੀਨ, 100 ਤੋਂ ਵੱਧ ਲੋਕਾਂ ਦੀ ਮੌਤ
NEXT STORY