ਸਿੰਗਾਪੁਰ— ਕਹਿੰਦੇ ਨੇ ਕਿ ਇਨਸਾਨ ਦਾ ਜਦ ਦਿਲ ਟੁੱਟਦਾ ਹੈ ਤਾਂ ਉਹ ਕਾਫੀ ਬਦਲ ਜਾਂਦਾ ਹੈ। ਕੋਈ ਇਸ ਦਰਦ ਨੂੰ ਆਪਣੀ ਤਾਕਤ ਬਣਾ ਕੇ ਸਫਲ ਹੋ ਜਾਂਦਾ ਹੈ ਤਾਂ ਕੋਈ ਆਪਣੀ ਜਿੱਤੀ ਹੋਈ ਬਾਜ਼ੀ ਹਾਰ ਜਾਂਦਾ ਹੈ। ਅਜਿਹਾ ਹੀ ਹੋਇਆ ਸਿੰਗਾਪੁਰ 'ਚ ਰਹਿਣ ਵਾਲੇ ਇਕ 24 ਸਾਲਾ ਵਿਅਕਤੀ ਨਾਲ, ਜਿਸ ਦਾ ਨਾਂ ਹੈ ਐਮੋਸ ਨਜੇਊ। ਕਦੇ ਇਸ ਨੂੰ ਉਸ ਦੀ ਪ੍ਰੇਮਿਕਾ ਨੇ ਠੁਕਰਾ ਦਿੱਤਾ ਸੀ ਪਰ ਅੱਜ ਉਹ ਸਿੰਗਾਪੁਰ ਦਾ 'ਮੋਸਟ ਅਲੀਜੀਬਲ ਬੈਚੁਲਰ' ਹੈ। ਹੁਣ ਕੁੜੀਆਂ ਇਸ ਨਾਲ ਵਿਆਹ ਕਰਵਾਉਣ ਲਈ ਤੜਫ ਰਹੀਆਂ ਹਨ। ਉਸ ਨੂੰ 2017 'ਚ 'ਕਲੀਓ ਮੈਗਜ਼ੀਨ ਨੇ ਇਹ ਸਨਮਾਨ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਮੋਟਾਪੇ ਦਾ ਸ਼ਿਕਾਰ ਸੀ। ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ ਅਤੇ ਖਿਡੌਣਾ ਸਮਝ ਕੇ ਉਸ ਨਾਲ ਖੇਡਦੇ ਸਨ।
ਉਸ ਨੂੰ ਸਕੂਲ 'ਚ ਇਕ ਕੁੜੀ ਨਾਲ ਪਿਆਰ ਹੋ ਗਿਆ। ਉਸ ਨੂੰ ਆਪਣੇ ਵੱਲ ਖਿੱਚਣ ਲਈ ਉਸ ਨੇ ਜਿੰਮ ਜਾਣਾ ਸ਼ੁਰੂ ਕੀਤਾ। ਇਸ ਨਾਲ ਕੁਝ ਭਾਰ ਘੱਟ ਹੋਇਆ ਅਤੇ ਕੁੜੀ ਨੇ ਵੀ ਉਸ ਨੂੰ ਸਵੀਕਾਰ ਕਰ ਲਿਆ। 3-4 ਸਾਲਾਂ ਮਗਰੋਂ ਕੁੜੀ ਨੇ ਉਸ ਨੂੰ ਛੱਡ ਦਿੱਤਾ ਅਤੇ ਉਹ ਇਸ ਕਾਰਨ ਬਹੁਤ ਪ੍ਰੇਸ਼ਾਨ ਰਹਿਣ ਲੱਗਾ। ਫਿਰ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ-ਆਪ ਨੂੰ ਪੂਰੀ ਤਰ੍ਹਾਂ ਫਿੱਟ ਬਣਾ ਲਵੇਗਾ। ਖਾਣ-ਪੀਣ ਨੂੰ ਕੰਟਰੋਲ ਕਰਕੇ ਉਹ ਜਿੰਮ ਜਾਂਦਾ ਰਿਹਾ ਤੇ ਇਕ ਦਮ ਫਿੱਟ ਸਰੀਰ ਬਣਾ ਲਿਆ। ਇਸੇ ਦੌਰਾਨ ਉਸ ਦੀ ਚੋਣ ਬਤੌਰ ਕਪਤਾਨ ਇਕ ਟੀਮ 'ਚ ਹੋ ਗਈ। ਕੁੱਝ ਸਮੇਂ ਮਗਰੋਂ ਉਹ ਫੈਟ ਤੋਂ ਫਿੱਟ ਹੋ ਗਿਆ। ਐਮੋਸ ਦਾ ਕਹਿਣਾ ਹੈ ਕਿ ਉਸ ਦੀ ਪ੍ਰੇਮਿਕਾ ਦੇ ਛੱਡਣ ਮਗਰੋਂ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ।
ਪੰਜਾਬੀ ਵਿਰਸਾ ਦਾ ਪਹਿਲਾ ਸ਼ੋਅ ਹੋਇਆ ਸੋਲਡ ਆਊਟ
NEXT STORY