ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫਤ ਵਿੱਚ ਚੱਲ ਰਿਹਾ 24ਵਾਂ ਸ਼ਹੀਦੀ ਖੇਡ ਮੇਲਾ ਪੂਰੇ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਚੁੱਕਾ ਹੈ। ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਪਾਵਨ ਅਰਦਾਸ ਨਾਲ ਸ਼ੁਰੂ ਹੋਏ ਇਸ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਜੁੜਨੀਆਂ ਸ਼ੁਰੂ ਹੋ ਗਈਆਂ ਹਨ। ਦਲ ਬਾਬਾ ਬਿਧੀ ਚੰਦ ਜੀ ਪਲੰਪਟਨ , ਗੁਰਦੁਆਰਾ ਸਾਹਿਬ ਗ੍ਰਿਫ਼ਤ ਅਤੇ ਸਮੂਹ ਸਿੱਖ ਸੰਸਥਾਵਾਂ ਵੱਲੋਂ ਚਾਹ ਪਕੌੜੇ ਅਤੇ ਲੰਗਰਾਂ ਦੀ ਸੇਵਾ ਜਾਰੀ ਹੈ।
ਕਬੱਡੀ ,ਫੁੱਟਬਾਲ, ਵਾਲੀਬਾਲ ਸਮੇਤ ਕਈ ਖੇਡਾਂ ਦੇ ਮੁਕਾਬਲੇ ਚੱਲ ਰਹੇ ਹਨ। ਇਸ ਸ਼ਹੀਦੀ ਖੇਡ ਮੇਲੇ ਵਿੱਚ ਸਥਾਨਕ ਆਸਟ੍ਰੇਲੀਅਨ ਭਾਈਚਾਰਾ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਰਿਹਾ ਹੈ। ਸਿੱਖ ਪ੍ਰਦਰਸ਼ਨੀ, ਕਿਤਾਬਾਂ ਦੀਆਂ ਦੁਕਾਨਾਂ ਅਤੇ ਹੋਰ ਧਾਰਮਿਕ ਵੰਨਗੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਹਨ। ਸਰਦੀਆਂ ਦੀ ਨਿੱਘੀ ਧੁੱਪ ਵਿੱਚ ਪੰਜਾਬੀਆਂ ਦੀ ਆਮਦ ਪੰਜਾਬ ਦੇ ਕਿਸੇ ਵੱਡੇ ਮੇਲੇ ਦਾ ਭੁਲੇਖਾ ਪਾ ਰਹੀ ਹੈ।
ਪੰਜਾਬ ਦੇ CM ਭਗਵੰਤ ਮਾਨ ਨੇ ਕੈਨੇਡਾ ਸਰਕਾਰ ਤੋਂ ਗੈਂਗਸਟਰਾਂ ’ਤੇ ਨੱਥ ਕੱਸਣ ਲਈ ਮੰਗਿਆ ਸਮਰਥਨ
NEXT STORY