ਕਾਠਮੰਡੂ : ਨੇਪਾਲ ਦੇ ਭਰਤਪੁਰ ਮਹਾਨਗਰ ਵਿਚ ਸ਼ੁੱਕਰਵਾਰ ਨੂੰ ਇਕ ਯਾਤਰੀ ਬੱਸ 'ਤੇ ਪਹਾੜੀ ਡਿੱਗਣ ਕਾਰਨ ਘੱਟ ਤੋਂ ਘੱਟ 25 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਦੇ ਮੁਤਾਬਕ ਸਤਰਾਕਿਲੋ ਖੇਤਰ ਵਿਚ ਦੁਪਹਿਰੇ ਤਕਰੀਬਨ ਪੌਣੇ ਦੋ ਵਜੇ ਇਕ ਵਿਸ਼ਾਲ ਪਹਾੜੀ ਬੱਸ 'ਤੇ ਡਿੱਗ ਗਈ। ਪੁਲਸ ਨੇ ਦੱਸਿਆ ਕਿ ਬੱਸ ਰੌਤਹਟ ਜ਼ਿਲ੍ਹੇ ਦੇ ਗੌਰ ਤੋਂ ਪੋਖਰਾ ਵੱਲ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਦੋ ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਦੋ ਘੰਟੇ ਤਕ ਵਾਹਨਾਂ ਦੀ ਆਵਾਜਾਈ ਵਿਚ ਵਿਘਨ ਪਿਆ। ਪੁਲਸ ਮੁਤਾਬਕ ਜ਼ਖਮੀ ਯਾਤਰੀਆਂ ਦਾ ਭਰਤਪੁਰ ਹਸਪਤਾਲ ਤੇ ਚਿਤਵਨ ਮੈਡੀਕਲ ਕਾਲਜ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਬੰਗਲਾਦੇਸ਼ 'ਚ ਹੜ੍ਹ ਕਾਰਨ 13 ਲੋਕਾਂ ਦੀ ਮੌਤ, 40 ਲੱਖ ਤੋਂ ਵੱਧ ਲੋਕ ਪ੍ਰਭਾਵਿਤ
NEXT STORY