ਦੀਰ ਅਲ-ਬਲਾਹ/ਗਾਜ਼ਾ ਪੱਟੀ (ਏਜੰਸੀ)- ਗਾਜ਼ਾ ਪੱਟੀ ‘ਤੇ ਇਜ਼ਰਾਇਲੀ ਹਵਾਈ ਹਮਲੇ ‘ਚ ਘੱਟੋ-ਘੱਟ 25 ਫਲਸਤੀਨੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਫਲਸਤੀਨੀ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕੁਝ ਘੰਟੇ ਪਹਿਲਾਂ ਹੀ ਗਾਜ਼ਾ 'ਚ ਜੰਗ ਖਤਮ ਕਰਨ ਲਈ ਜੰਗਬੰਦੀ ਸਮਝੌਤੇ ਲਈ ਉਮੀਦ ਜਤਾਈ ਸੀ।
ਇਹ ਵੀ ਪੜ੍ਹੋ: ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ
ਗਾਜ਼ਾ ਪੱਟੀ ਦੇ ਉੱਤਰ ਵਿੱਚ ਅਲ-ਅਵਦਾ ਹਸਪਤਾਲ ਅਤੇ ਮੱਧ ਗਾਜ਼ਾ ਵਿੱਚ ਅਲ-ਅਕਸਾ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਵੀਰਵਾਰ ਨੂੰ ਸ਼ਹਿਰੀ ਨੁਸੇਰਾਤ ਸ਼ਰਨਾਰਥੀ ਕੈਂਪ ਵਿੱਚ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਉੱਤੇ ਹਮਲਾ ਕਰਨ ਤੋਂ ਬਾਅਦ ਕੁੱਲ 25 ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ। ਫਲਸਤੀਨੀ ਡਾਕਟਰਾਂ ਨੇ ਦੱਸਿਆ ਕਿ ਹਮਲੇ 'ਚ ਜ਼ਖਮੀ ਹੋਏ 40 ਤੋਂ ਜ਼ਿਆਦਾ ਲੋਕਾਂ ਦਾ ਇਨ੍ਹਾਂ ਦੋਹਾਂ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ 'ਚ ਜ਼ਿਆਦਾਤਰ ਬੱਚੇ ਹਨ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਹਮਲੇ ਵਿੱਚ ਨੁਸੇਰਾਤ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ: ਰੀਲ ਬਣਾਉਣ ਦੇ ਚੱਕਰ 'ਚ ਕੁੜੀ ਨੇ ਖ਼ਤਰੇ 'ਚ ਪਾਈ ਆਪਣੀ ਜਾਨ, ਚੱਲਦੀ ਟਰੇਨ 'ਚੋਂ ਡਿੱਗੀ ਬਾਹਰ (ਵੀਡੀਓ)
ਇਜ਼ਰਾਇਲੀ ਫੌਜ ਨੇ ਅਜੇ ਤੱਕ ਇਸ ਘਾਤਕ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕੁਝ ਘੰਟੇ ਪਹਿਲਾਂ ਹੀ ਯੇਰੂਸ਼ਲਮ ਵਿੱਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਲੇਬਨਾਨ ਵਿੱਚ ਇਜ਼ਰਾਈਲ ਦੀ ਜੰਗਬੰਦੀ ਨਾਲ ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਲਈ ਸਮਝੌਤੇ ਦਾ ਰਾਹ ਪੱਧਰਾ ਹੋਇਆ ਹੈ। ਉਹ ਜੰਗਬੰਦੀ ਵਾਰਤਾ ਵਿੱਚ ਸ਼ਾਮਲ ਮੁੱਖ ਵਿਚੋਲੇ ਕਤਰ ਅਤੇ ਮਿਸਰ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: ਰਨਵੇ ਦੀ ਬਜਾਏ ਸੜਕ 'ਤੇ ਉਤਰਿਆ ਜਹਾਜ਼, ਲੈਂਡ ਕਰਦੇ ਹੀ ਹੋਏ ਦੋ ਟੋਟੋ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਜਪੋਸ਼ੀ ਤੋਂ ਪਹਿਲਾਂ Trump ਦੀ ਬੱਲੇ-ਬੱਲੇ, ਦੂਜੀ ਵਾਰ ਚੁਣੇ ਗਏ ਟਾਈਮ ਦੇ 'ਪਰਸਨ ਆਫ ਦਿ ਈਅਰ'
NEXT STORY