ਇੰਟਰਨੈਸ਼ਨਲ ਡੈਸਕ- ਅੱਜ-ਕੱਲ੍ਹ ਦੁਨੀਆ ਵਿਚ ਹਰ ਪਾਸੇ ਲੋਕਾਂ 'ਤੇ ਰੀਲ ਬਣਾਉਣ ਦਾ ਜਨੂੰਨ ਚੜ੍ਹਿਆ ਹੋਇਆ ਹੈ। ਰੀਲ ਦੇ ਚੱਕਰ ਵਿਚ ਤਾਂ ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਤੱਕ ਗੁਆ ਚੁੱਕੇ ਹਨ ਜਾਂ ਵਾਲ-ਵਾਲ ਮੌਤ ਦੇ ਮੂੰਹ ਵਿਚੋਂ ਬਚੇ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਸ਼੍ਰੀਲੰਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਚੀਨੀ ਕੁੜੀ ਰੀਲ ਬਣਾਉਣ ਦੇ ਚੱਕਰ ਵਿਚ ਟਰੇਨ ਵਿਚੋਂ ਬਾਹਰ ਡਿੱਗ ਗਈ। ਇਸ ਖੌਫਨਾਕ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਨੂੰ ਦੇਖ ਕੇ ਲੋਕਾਂ 'ਚ ਹਾਹਾਕਾਰ ਮੱਚ ਗਈ ਹੈ।
ਇਹ ਵੀ ਪੜ੍ਹੋ: ਜਨਮ ਦਿੰਦਿਆਂ ਹੀ ਮਾਂ ਨੇ ਬੱਚੇ ਦੀ ਲਾਈ ਬੋਲੀ, ਵੇਚਣ ਲਈ ਸੋਸ਼ਲ ਮੀਡੀਆ 'ਤੇ ਪਾਈ ਪੋਸਟ
ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਚੀਨੀ ਸੈਲਾਨੀ ਟਰੇਨ ਦੇ ਦਰਵਾਜ਼ੇ ਦੀ ਰੇਲਿੰਗ ਨੂੰ ਫੜ ਕੇ ਬਾਹਰ ਵੱਲ ਨੂੰ ਝੁਕੀ ਹੋਈ ਸੀ ਅਤੇ ਉਸ ਦੀ ਇਕ ਹੋਰ ਦੋਸਤ ਉਸ ਦੀ ਵੀਡੀਓ ਰਿਕਾਰਡ ਕਰ ਰਹੀ ਸੀ ਪਰ ਅਗਲੇ ਹੀ ਪਲ ਕੁੜੀ ਇਕ ਦਰੱਖਤ ਦੀ ਟਾਹਣੀ ਨਾਲ ਟਕਰਾ ਗਈ ਅਤੇ ਚੱਲਦੀ ਟਰੇਨ ਤੋਂ ਹੇਠਾਂ ਡਿੱਗ ਗਈ। ਹਾਲਾਂਕਿ ਵੀਡੀਓ 'ਚ ਦਿਖਾਏ ਗਏ ਦ੍ਰਿਸ਼ ਡਰਾਉਣੇ ਹਨ ਪਰ ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਕੁੜੀ ਚਮਤਕਾਰੀ ਢੰਗ ਨਾਲ ਬਚ ਗਈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਤਨਖਾਹ 'ਚ ਵੱਧ ਕੇ ਮਿਲਣਗੇ ਇੰਨੇ ਰੁਪਏ
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚੀਨੀ ਕੁੜੀ ਅਤੇ ਉਸਦੀ ਦੋਸਤ ਵੇਲਾਵਾਟੇ ਅਤੇ ਬੰਬਾਲਾਪਿਟੀਆ ਦੇ ਵਿਚਕਾਰ ਦੇਸ਼ ਦੇ ਸੁੰਦਰ ਸਮੁੰਦਰੀ ਤੱਟ ਨੂੰ ਵੇਖਣ ਲਈ ਟਰੇਨ ਵਿੱਚ ਸਫਰ ਕਰ ਰਹੀਆਂ ਸਨ ਪਰ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਚੱਲਦੀ ਟਰੇਨ ਦੇ ਦਰਵਾਜ਼ੇ ਵਿਚ ਖੜ੍ਹੇ ਹੋ ਕੇ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਕੁੜੀ ਦਰੱਖਤ ਤੋਂ ਬਚਣ ਦੀ ਕੋਸ਼ਿਸ਼ ਕਰਦੀ, ਉਹ ਇੱਕ ਟਾਹਣੀ ਨਾਲ ਟਕਰਾ ਕੇ ਡਿੱਗ ਗਈ। ਪੁਲਸ ਨੇ ਇਸ ਘਟਨਾ ਮਗਰੋਂ ਸੈਲਾਨੀਆਂ ਨੂੰ ਰੇਲ ਯਾਤਰਾ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਸਕੂਲਾਂ 'ਚ ਐਨਰਜੀ ਡਰਿੰਕ 'ਤੇ ਪਾਬੰਦੀ, ਇਸ ਕਾਰਨ ਸਰਕਾਰ ਨੇ ਲਿਆ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਰਸ਼ਲ ਲਾਅ ਲਗਾਉਣ ਦੇ ਫ਼ੈਸਲੇ 'ਤੇ ਕੋਰੀਆਈ ਰਾਸ਼ਟਰਪਤੀ ਨੇ ਦਿੱਤਾ ਸਪੱਸ਼ਟੀਕਰਨ
NEXT STORY