ਲੰਡਨ (ਬਿਊਰੋ): ਪਿਛਲੇ 12 ਸਾਲਾਂ ਦੌਰਾਨ 254 ਕਰੋੜਪਤੀ ਭਾਰਤੀ ਕਥਿਤ ਗੋਲਡਨ ਵੀਜ਼ਾ ਦੀ ਵਰਤੋਂ ਬ੍ਰਿਟੇਨ ਵਿਚ ਵਸਣ ਲਈ ਕਰ ਚੁੱਕੇ ਹਨ। ਬ੍ਰਿਟੇਨ ਸਥਿਤ ਇਕ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ ਸੋਮਵਾਰ ਨੂੰ ਜਾਰੀ ਆਪਣੀ ਨਵੀਂ ਰਿਪੋਰਟ ਵਿਚ ਕਿਹਾ ਕਿ 2008 ਵਿਚ ਗੋਲਡਨ ਵੀਜ਼ਾ ਵਿਵਸਥਾ ਸ਼ੁਰੂ ਕੀਤੇ ਜਾਣ ਦੇ ਬਾਅਦ ਇਹਨਾਂ ਉਦਯੋਗਪਤੀਆਂ ਨੇ ਵੱਡੇ ਨਿਵੇਸ਼ ਕਰਨ ਦੇ ਬਦਲੇ ਬ੍ਰਿਟੇਨ ਵਿਚ ਵਸਣ ਦਾ ਟਿਕਟ ਹਾਸਲ ਕੀਤਾ ਹੈ।
ਸਪਾਟਲਾਈਟ ਆਨ ਕਰਪਸ਼ਨ ਸੰਸਥਾ ਦੀ 'ਰੈੱਡ ਕਾਰਪੇਟ ਫੌਰ ਡਰਟੀ ਮਨੀ' ਰਿਪੋਰਟ ਮੁਤਾਬਕ ਟੀਅਰ-1 (ਨਿਵੇਸ਼ਕ) ਵੀਜ਼ਾ ਹਾਸਲ ਕਰਨ ਵਾਲੇ ਕਰੋੜਪਤੀਆਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੁਨੀਆ ਵਿਚ 7ਵੇਂ ਨੰਬਰ 'ਤੇ ਹੈ। ਬ੍ਰਿਟੇਨ ਵਿਚ ਵਸਣ ਦਾ ਅਧਿਕਾਰ ਦੇਣ ਵਾਲੇ ਇਸ 'ਸੁਪਰ ਰਿਚ ਵੀਜ਼ਾ' ਦਾ ਸਭ ਤੋਂ ਜ਼ਿਆਦਾ ਫਾਇਦਾ ਚੀਨੀ ਕਰੋੜਪਤੀਆਂ ਨੇ ਲਿਆ ਹੈ ਮਤਲਬ 2008 ਤੋਂ 2020 ਦੌਰਾਨ 4,016 ਕਰੋੜਪਤੀਆਂ ਨੇ ਗੋਲਡਨ ਵੀਜ਼ਾ ਹਾਸਲ ਕੀਤਾ। ਚੀਨ ਦੇ ਬਾਅਦ ਇਸ ਵਿਵਸਥਾ ਦਾ ਆਨੰਦ ਲੈਣ ਵਾਲਿਆਂ ਵਿਚ ਭਾਰਤ ਤੋਂ ਅੱਗੇ ਰੂਸ ਦੇ 2,526, ਹਾਂਗਕਾਂਗ ਦੇ 692, ਅਮਰੀਕਾ ਦੇ 685, ਪਾਕਿਸਤਾਨ ਦੇ 683 ਅਤੇ ਕਜ਼ਾਕਿਸਤਾਨ ਦੇ 278 ਕਰੋੜਪਤੀ ਹਨ। ਭਾਰਤ ਤੋਂ ਬਾਅਦ ਚੋਟੀ ਦੇ 10 ਦੇਸ਼ਾਂ ਵਿਚ ਸਾਊਦੀ ਅਰਬ ਦਾ 223ਵਾਂ, ਤੁਰਕੀ 221ਵਾਂ ਅਤੇ ਮਿਸਰ 206ਵਾਂ ਨੰਬਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹਨਾਂ ਵਿਚੋਂ ਅੱਧੇ ਕਰੋੜਪਤੀਆਂ ਦੀਆਂ ਅਰਜ਼ੀਆਂ ਹੁਣ ਸਮੀਖਿਆ ਦੇ ਦਾਇਰੇ ਵਿਚ ਹਨ ਅਤੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਨੇ ਅਫਗਾਨਿਸਤਾਨ 'ਚ 20 ਸਾਲਾ ਤੋਂ ਤਾਇਨਾਤ ਸੁਰੱਖਿਆ ਬਲ ਬੁਲਾਏ ਵਾਪਸ
ਜਾਣੋ ਗੋਲਡਨ ਵੀਜ਼ਾ ਵਿਵਸਥਾ ਬਾਰੇ
ਗੋਲਡਨ ਵੀਜ਼ਾ ਕਿਸੇ ਵੀ ਅਮੀਰ ਵਿਅਕਤੀ ਨੂੰ ਬ੍ਰਿਟੇਨ ਵਿਚ ਰਜਿਸਟਰਡ ਕੰਪਨੀਆਂ ਵਿਚ ਨਿਵੇਸ਼ ਕਰਨ ਦੇ ਬਦਲੇ ਇੱਥੇ ਰਹਿਣ ਦਾ ਅਧਿਕਾਰ ਦਿੰਦਾ ਹੈ। ਘੱਟੋ-ਘੱਟ 20 ਲੱਖ ਪੌਂਡ (ਕਰੀਬ 20 ਕਰੋੜ ਰੁਪਏ) ਦਾ ਨਿਵੇਸ਼ ਕਰਨ 'ਤੇ ਬ੍ਰਿਟੇਨ ਵਿਚ ਤੁਰੰਤ 3 ਸਾਲ ਲਈ ਰਹਿਣ ਦਾ ਅਧਿਕਾਰ ਮਿਲ ਜਾਂਦਾ ਹੈ, ਜਿਸ ਨੂੰ ਦੋ ਸਾਲ ਦਾ ਐਕਸਟੈਂਸ਼ਨ ਦਿੱਤਾ ਜਾ ਸਕਦਾ ਹੈ।ਜੇਕਰ ਕੋਈ ਵਿਅਕਤੀ 1 ਕਰੋੜ ਪੌਂਡ (ਇਕ ਅਰਬ ਰੁਪਏ) ਦਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਦੋ ਸਾਲ ਦੇ ਅੰਦਰ ਅਤੇ 50 ਲੱਖ ਪੌਂਡ (50 ਕਰੋੜ ਰੁਪਏ) ਦਾ ਨਿਵੇਸ਼ ਕਰਨ 'ਤੇ 3 ਸਾਲ ਦੇ ਅੰਦਰ ਹੀ ਬ੍ਰਿਟੇਨ ਵਿਚ ਅਸੀਮਤ ਸਮੇਂ ਲਈ ਰਹਿਣ ਦਾ ਅਧਿਕਾਰ ਮਿਲ ਜਾਂਦਾ ਹੈ। ਅਸੀਮਤ ਸਮੇਂ ਲਈ ਰਹਿਣ ਦਾ ਅਧਿਕਾਰ ਮਿਲਣ 'ਤੇ ਉਹਨਂ ਦੇ ਇਕ ਸਾਲ ਦੇ ਬਾਅਦ ਸਥਾਈ ਬ੍ਰਿਟਿਸ਼ ਨਾਗਰਿਕਤਾ ਪਾਉਣ ਦਾ ਰਾਹ ਆਸਾਨ ਹੋ ਜਾਂਦਾ ਹੈ.।
ਵੀਜ਼ਾ ਨਿਯਮਾਂ 'ਚ ਸਖ਼ਤੀ
ਰਿਪੋਰਟ ਮੁਤਾਬਕ 2015 ਤੋਂ 2018 ਦੌਰਾਨ ਗੋਲਡਨ ਵੀਜ਼ਾ ਪਾਉਣ ਵਾਲੇ ਵਿਦੇਸ਼ੀ ਕਰੋੜਪਤੀਆਂ ਲਈ ਨਿਯਮਾਂ ਵਿਚ ਢਿੱਲ ਸੀ। ਇਸ ਸਮੇਂ ਨੂੰ 'ਬਲਾਈਂਡ ਆਫ ਫੇਥ ਪੀਰੀਅਡ' ਕਿਹਾ ਜਾਂਦਾ ਹੈ ਪਰ 2018 ਵਿਚ ਬ੍ਰਿਟਿਸ਼ ਗ੍ਰਹਿ ਮੰਤਰਾਲੇ ਨੇ ਆਪਣੇ ਨਿਯਮ ਸਖ਼ਤ ਕਰ ਦਿੱਤੇ ਸਨ। ਨਾਲ ਹੀ ਬਲਾਈਂਡ ਫੇਥ ਪੀਰੀਅਡ ਦੌਰਾਨ ਜਾਰੀ 6312 ਗੋਲਡਨ ਵੀਜ਼ਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰੇ ਦੇ ਲਿਹਾਜ ਨਾਲ ਸਮੀਖਿਆ ਕਰਨ ਦਾ ਐਲਾਨ ਕੀਤਾ ਸੀ। ਇਹ ਗਿਣਤੀ ਕੁੱਲ ਗੋਲਡਨ ਵੀਜ਼ਾ ਦਾ ਅੱਧਾ ਹਿੱਸਾ ਹੈ। ਸਪਾਲਟਲਾਈਟ ਆਨ ਕਰਪਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਸੁਸਾਨ ਹਾਵਲੇ ਮੁਤਾਬਕ ਬ੍ਰਿਟੇਨ ਦੀ ਗੋਲਡਨ ਵੀਜ਼ਾ ਵਿਵਸਥਾ ਲਗਾਤਾਰ ਦੇਸ਼ ਲਈ ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦਾ ਪ੍ਰਮੁੱਖ ਕਾਰਕ ਬਣੀ ਹੋਈ ਹੈ।
ਨੋਟ- 12 ਸਾਲਾਂ 'ਚ 'ਗੋਲਡਨ ਵੀਜ਼ਾ' ਜ਼ਰੀਏ ਬ੍ਰਿਟੇਨ 'ਚ ਵਸੇ 254 ਕਰੋੜਪਤੀ ਭਾਰਤੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਐਕਸ਼ਨ ਹੀਰੋ ਜੈਕੀ ਚੈਨ ਦੀ ਖ਼ਾਹਿਸ਼, ਚੀਨ ਦੀ ਕਮਿਊਨਿਸਟ ਪਾਰਟੀ ’ਚ ਚਾਹੁੰਦੇ ਨੇ ‘ਐਂਟਰੀ’
NEXT STORY