ਬੀਜਿੰਗ (ਏਜੰਸੀ) : ਹਾਂਗਕਾਂਗ ਸਥਿਤ ਹਾਲੀਵੁੱਡ ਅਦਾਕਾਰ ਜੈਕੀ ਚੈਨ ਨੇ ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਚੀਨ ਦੀਆਂ ਦਮਨਕਾਰੀ ਨੀਤੀਆਂ ਦਾ ਸਮਰਥਨ ਕਰਨ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਸੀ। ਵੀਰਵਾਰ ਨੂੰ ਇੱਥੇ ਇਕ ਸੰਮੇਲਨ ਵਿਚ ਚੈਨ (67) ਨੇ ਸੀ.ਪੀ.ਸੀ. ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ।
ਇਹ ਵੀ ਪੜ੍ਹੋ: ਇਰਾਕ: ਹਸਪਤਾਲ ਦੇ ਕੋਰੋਨਾ ਵਾਰਡ ’ਚ ਲੱਗੀ ਭਿਆਨਕ ਅੱਗ, ਘੱਟ ਤੋਂ ਘੱਟ 50 ਲੋਕ ਜਿੰਦਾ ਸੜ੍ਹੇ, ਵੇਖੋ ਵੀਡੀਓ
ਸੰਮੇਲਨ ਵਿਚ ਚੀਨੀ ਫ਼ਿਲਮ ਉਦਯੋਗ ਨਾਲ ਜੁੜੇ ਲੋਕਾਂ ਨੇ 1 ਜੁਲਾਈ ਨੂੰ ਰਾਸ਼ਟਰਪਤੀ ਸ਼ੀ ਚਿਨਫਿੰਗ ਵੱਲੋਂ ਪਾਰਟੀ ਦੇ ਸਥਾਪਨਾ ਦਿਵਸ ’ਤੇ ਦਿੱਤੇ ਗਏ ਸੰਬੋਧਨ ’ਤੇ ਆਪਣੇ ਵਿਚਾਰ ਰੱਖੇ। ਗਲੋਬਲ ਟਾਈਮਜ਼ ਦੀ ਖ਼ਬਰ ਮੁਤਾਬਕ ਸੰਮੇਲਨ ਵਿਚ ਚੀਨੀ ਫ਼ਿਲਮ ਸੰਘ ਦੇ ਮੀਤ ਪ੍ਰਧਾਨ ਚੈਨ ਨੇ ਪਾਰਟੀ ਵਿਚ ਸ਼ਮਾਲ ਹੋਣ ਦੀ ਇੱਛਾ ਜ਼ਾਹਰ ਕੀਤੀ। ਚੈਨ ਨੇ ਕਿਹਾ, ‘ਮੈਂ ਸੀ.ਪੀ.ਸੀ. ਦੀ ਮਹਾਨਤਾ ਦੇਖ ਸਕਦਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਇਹ (ਪਾਰਟੀ) ਜੋ ਕਹਿੰਦੀ ਹੈ ਉਹ ਕਰਦੀ ਹੈ ਅਤੇ 100 ਸਾਲ ਵਿਚ ਜੋ ਦੇਣ ਦਾ ਵਾਅਦਾ ਕਰਦੀ ਹੈ ਉਹ ਕੁੱਝ ਦਹਾਕਿਆਂ ਵਿਚ ਹੀ ਦੇ ਦਿੰਦੀ ਹੈ।’ ਉਨ੍ਹਾਂ ਕਿਹਾ, ‘ਮੈਂ ਸੀ.ਪੀ.ਸੀ. ਦਾ ਮੈਂਬਰ ਬਣਨਾ ਚਾਹੁੰਦਾ ਹਾਂ। ’
ਇਹ ਵੀ ਪੜ੍ਹੋ: ਆਸਟਰੇਲੀਆ ਦੇ ਸਾਂਸਦ ਕ੍ਰੈਗ ਕੇਲੀ ਨੇ ਉਧਾਰ 'ਚ ਮੰਗੇ ਯੂ.ਪੀ. ਦੇ CM ਯੋਗੀ ਆਦਿੱਤਿਆਨਾਥ, ਜਾਣੋ ਵਜ੍ਹਾ
ਚੈਨ ਕਈ ਸਾਲਾਂ ਤੋਂ ਸੀ.ਪੀ.ਸੀ. ਦੇ ਸਮਰਥਕ ਰਹੇ ਹਨ ਅਤੇ ਉਨ੍ਹਾਂ ਨੇ ਪਾਰਟੀ ਵੱਲੋਂ ਨਾਮਜ਼ਦ ਮਾਹਰਾਂ ਦੀ ਸਲਾਹਕਾਰ ਸੰਸਥਾ ‘ਚਾਈਨੀਜ਼ ਪੀਪਲਜ਼ ਪੋਲੀਟਿਕਲ ਕੰਸਲਟੇਟਿਵ ਕਾਨਫਰੰਸ’ (ਸੀ.ਪੀ.ਪੀ.ਸੀ.ਸੀ.) ਦੇ ਮੈਂਬਰ ਦੇ ਰੂਪ ਵਿਚ ਕੰਮ ਕੀਤਾ ਹੈ। ਮਾਰਸ਼ਲ ਆਰਟਸ ਵਿਚ ਮਾਹਰ ਅਦਾਕਾਰ ਨੇ 2019 ਵਿਚ ਹਾਂਗਕਾਂਗ ਵਿਚ ਲੋਕਤੰਤਰ ਸਮਰਥਕਾਂ ਦਾ ਵਿਰੋਧ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਚੀਨ ਦੇ ਅਧਿਕਾਰਤ ਮੀਡੀਆ ਨੂੰ ਦਿੱਤੇ ਗਏ ਇਕ ਇੰਟਰਵਿਊ ਵਿਚ ਚੈਨ ਨੇ ਕਿਹਾ ਸੀ, ‘ਮੈਂ ਕਈ ਦੇਸ਼ਾਂ ਵਿਚ ਗਿਆ ਹਾਂ ਅਤੇ ਕਹਿ ਸਕਦਾ ਹਾਂ ਕਿ ਸਾਡਾ ਦੇਸ਼ ਹਾਲ ਦੇ ਸਾਲਾਂ ਵਿਚ ਤੇਜ਼ੀ ਨਾਲ ਵਿਕਸਿਤ ਹੋਇਆ ਹੈ। ਮੈਂ ਜਿੱਥੇ ਵੀ ਜਾਂਦਾ ਹਾਂ, ਮੈਨੂੰ ਚੀਨੀ ਹੋਣ ’ਤੇ ਮਾਣ ਮਹਿਸੂਸ ਹੁੰਦਾ ਹੈ ਅਤੇ 5 ਸਿਤਾਰਿਆਂ ਵਾਲੇ ਲਾਲ ਝੰਡੇ ਨੂੰ ਪੂਰੀ ਦੁਨੀਆ ਵਿਚ ਸਨਮਾਨ ਮਿਲਦਾ ਹੈ।
ਇਹ ਵੀ ਪੜ੍ਹੋ: ਦੁਨੀਆ ਦੇ 3 ਅਰਬ ਲੋਕ ਪੋਸ਼ਕ ਖੁਰਾਕ ਤੋਂ ਵਾਂਝੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ 'ਚ ਢਹਿ-ਢੇਰੀ ਹੋਇਆ ਹੋਟਲ, 8 ਲੋਕਾਂ ਦੀ ਮੌਤ
NEXT STORY