ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਨੂੰ ਚੀਨ ਨਾਲ ਵਧ ਰਹੇ ਤਣਾਅ ਦੇ ਮੱਦੇਨਜ਼ਰ ਇੱਕ ਸਖ਼ਤ ਸੰਦੇਸ਼ ਦਿੱਤਾ ਹੈ। ਟਰੰਪ ਨੇ ਫ਼ੋਨ 'ਤੇ ਤਾਕਾਈਚੀ ਨੂੰ ਸਲਾਹ ਦਿੱਤੀ ਕਿ ਉਹ ਤਾਇਵਾਨ ਨੂੰ ਲੈ ਕੇ ਟਕਰਾਅ ਵਧਾਉਣ ਤੋਂ ਬਚਣ, ਕਿਉਂਕਿ ਇਹ ਕਦਮ ਏਸ਼ੀਆ ਵਿੱਚ ਹੋਰ ਅਸਥਿਰਤਾ ਪੈਦਾ ਕਰ ਸਕਦਾ ਹੈ।
ਟਰੰਪ ਨੇ ਜਾਪਾਨੀ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦੇ ਤਾਜ਼ਾ ਬਿਆਨ ਨੇ ਪਹਿਲਾਂ ਹੀ ਟੋਕੀਓ ਅਤੇ ਬੀਜਿੰਗ ਦਰਮਿਆਨ ਸਬੰਧਾਂ ਵਿੱਚ ਤਣਾਅ ਵਧਾ ਦਿੱਤਾ ਹੈ, ਇਸ ਲਈ ਉਨ੍ਹਾਂ ਨੂੰ ਵਧੇਰੇ ਹਮਲਾਵਰ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਤਾਕਾਈਚੀ ਨੂੰ ਆਪਣੇ ਬਿਆਨ ਦਾ 'ਟੋਨ ਹਲਕਾ' ਕਰਨਾ ਚਾਹੀਦਾ ਹੈ।
ਇਹ ਗੱਲਬਾਤ ਤਾਕਾਈਚੀ ਦੇ ਉਸ ਬਿਆਨ ਤੋਂ ਬਾਅਦ ਹੋਈ ਹੈ, ਜਿਸ ਵਿੱਚ ਉਨ੍ਹਾਂ ਜਾਪਾਨੀ ਸੰਸਦ ਵਿੱਚ ਕਿਹਾ ਸੀ ਕਿ ਜੇਕਰ ਚੀਨ ਤਾਇਵਾਨ 'ਤੇ ਹਮਲਾ ਕਰਦਾ ਹੈ, ਤਾਂ ਇਹ "ਜਾਪਾਨ ਲਈ ਹੋਂਦ ਦਾ ਸੰਕਟ" ਬਣ ਸਕਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਜਾਪਾਨ ਦੀਆਂ ਸੈਲਫ-ਡਿਫੈਂਸ ਫੋਰਸਿਜ਼ ਨੂੰ ਕਾਰਵਾਈ ਕਰਨੀ ਪੈ ਸਕਦੀ ਹੈ। ਚੀਨ ਨੇ ਇਸ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ।
ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਜਾਪਾਨੀ ਅਧਿਕਾਰੀਆਂ ਨੇ ਟਰੰਪ ਦੀ ਸਲਾਹ ਨੂੰ ਇਸ ਸੰਕੇਤ ਵਜੋਂ ਲਿਆ ਕਿ ਟਰੰਪ ਨਹੀਂ ਚਾਹੁੰਦੇ ਕਿ ਤਾਇਵਾਨ ਦਾ ਮੁੱਦਾ ਚੀਨ ਨਾਲ ਉਨ੍ਹਾਂ ਦੇ ਹਾਲ ਹੀ ਦੇ ਨਰਮ ਹੋਏ ਸਬੰਧਾਂ ਨੂੰ ਖਰਾਬ ਕਰੇ। ਖਾਸ ਤੌਰ 'ਤੇ ਇਹ ਦੇਖਦੇ ਹੋਏ ਕਿ ਚੀਨ ਨੇ ਅਮਰੀਕੀ ਖੇਤੀ ਉਤਪਾਦਾਂ ਦੀ ਖਰੀਦ ਵਧਾਉਣ ਦਾ ਵਾਅਦਾ ਕੀਤਾ ਹੈ। ਫ਼ੋਨ ਕਾਲ ਤੋਂ ਬਾਅਦ, ਟਰੰਪ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਾਕਾਈਚੀ ਨਾਲ "ਬਹੁਤ ਚੰਗੀ ਗੱਲਬਾਤ" ਹੋਈ ਹੈ ਅਤੇ ਉਹ ਮੰਨਦੇ ਹਨ ਕਿ ਜਾਪਾਨ ਅਤੇ ਚੀਨ ਦੋਵੇਂ ਠੀਕ ਹਨ
ਨੇੜੇ ਆ ਗਿਆ ਧਰਤੀ ਦਾ ਆਖਰੀ ਦਿਨ! ਟੱਕਰਾਵੇਗਾ ਧੂਮਕੇਤੂ ਤੇ ਫਿਰ....
NEXT STORY