ਅੰਮਾਨ (ਏ.ਪੀ.): ਜੌਰਡਨ ਦੀ ਸੈਨਾ ਨੇ ਵੀਰਵਾਰ ਨੂੰ ਕਿਹਾ ਕਿ ਸੈਨਿਕਾਂ ਨੇ ਗੁਆਂਢੀ ਸੀਰੀਆ ਤੋਂ ਦੇਸ਼ (ਜੌਰਡਨ) ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 27 ਸ਼ੱਕੀ ਨਸ਼ੀਲੇ ਪਦਾਰਥ ਦੇ ਤਸਕਰਾਂ ਨੂੰ ਮਾਰ ਦਿੱਤਾ ਹੈ। ਸੈਨਾ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਉਸ ਨੇ ਸੀਰੀਆ ਤੋਂ ਜੌਰਡਨ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕਈ ਸ਼ੱਕੀ ਕੋਸ਼ਿਸ਼ਾਂ ਨੂੰ ਅਸਫਲ ਕਰਨ 'ਚ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਚੀਨ ਤੋਂ ਖਰੀਦੀ ਹਾਵਿਤਜ਼ਰ ਤੋਪ ਅਤੇ ਰਾਕੇਟ ਲਾਂਚਰ
ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੈਨਾ ਨੇ ਕਿਹਾ ਸੀ ਕਿ ਸੀਰੀਆ ਨਾਲ ਲੱਗਦੀ ਸੀਮਾ 'ਤੇ ਤਸਕਰਾਂ ਨਾਲ ਮੁਕਾਬਲੇ ਵਿੱਚ ਸੈਨਾ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਸੀ।
ਕਰਾਚੀ ’ਚ ਪ੍ਰਦਰਸ਼ਨਕਾਰੀਆਂ ’ਤੇ ਪੁਲਸ ਦਾ ਲਾਠੀਚਾਰਜ, ਇਕ ਦੀ ਮੌਤ
NEXT STORY