ਇਸਲਾਮਾਬਾਦ- ਪਾਕਿਸਤਾਨ ਵਿਚ ਵੀ ਹਰ ਦਿਨ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਹਾਲਾਂਕਿ ਡਾਕਟਰਾਂ ਦੇ ਕੋਲ ਪੀਪੀਈ, ਮਾਸਕ ਤੇ ਦਸਤਾਨੇ ਨਾ ਹੋਣ ਦੇ ਬਾਵਜੂਦ ਵੀ ਇਥੇ ਆਬਾਦੀ ਦੇ ਮੁਕਾਬਲੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੀ ਹੈ। ਪਾਕਿਸਤਾਨ ਵਿਚ ਅਜੇ ਤੱਕ ਅਧਿਕਾਰਿਤ ਤੌਰ 'ਤੇ ਕੋਰੋਨਾਵਾਇਰਸ ਦੇ 7,400 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਤੇ 143 ਲੋਕਾਂ ਦੀ ਮੌਤ ਹੋਈ ਹੈ। ਹੁਣ ਕਰਾਚੀ ਤੋਂ ਇਕ ਅਜਿਹੀ ਖਬਰ ਆ ਰਹੀ ਹੈ, ਜਿਸ ਵਿਚ ਪਾਕਿਸਤਾਨ ਸਰਕਾਰ 'ਤੇ ਸਵਾਲ ਖੜੇ ਹੋ ਗਏ ਹਨ। ਕਰਾਚੀ ਸ਼ਹਿਰ ਦੇ ਕਬਰਿਸਤਾਨਾਂ ਵਿਚ ਬੀਤੇ 49 ਦਿਨਾਂ ਵਿਚ 3,265 ਲਾਸ਼ਾਂ ਨੂੰ ਦਫਨਾਇਆ ਗਿਆ ਹੈ।
'ਦ ਟ੍ਰਿਬਿਊਨ' ਮੁਤਾਬਕ ਕਰਾਚੀ ਪ੍ਰਸ਼ਾਸਨ ਨੇ ਹੀ ਇਹ ਅੰਕੜੇ ਵੀਰਵਾਰ ਨੂੰ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨੀ ਮੀਡੀਆ ਵਿਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਕਰਾਚੀ ਦੇ ਹਸਪਤਾਲਾਂ ਵਿਚ ਕੋਰੋਨਾਵਾਇਰਸ ਕਾਰਣ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਉਹਨਾਂ ਨੂੰ ਲੁਕਾ ਰਿਹਾ ਹੈ। ਹਾਲਾਂਕਿ ਇਮਰਾਨ ਸਰਕਾਰ ਨੇ ਇਹਨਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਰਿਪੋਰਟ ਮੁਤਾਬਕ ਕਰਾਚੀ ਵਿਚ ਦਫਨਾਏ ਗਏ ਇਹਨਾਂ ਹਜ਼ਾਰਾਂ ਲੋਕਾਂ ਦੇ ਬਾਰੇ ਵਿਚ ਅਫਸਰਾਂ ਨਾਲ ਗੱਲ ਕਰਨ ਦਿ ਕੋਸ਼ਿਸ਼ ਕੀਤੀ ਗਈ ਪਰ ਫਿਲਹਾਲ ਕੋਈ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਮੌਤਾਂ ਕਿਵੇਂ ਹੋਈਆਂ।
ਕਰਾਚੀ ਮੈਟ੍ਰੋਪਾਲੀਟਨ ਕਾਰਪੋਰੇਸ਼ਨ ਨੇ ਜਾਰੀ ਕੀਤਾ ਹੈ ਡਾਟਾ
3,265 ਲਾਸ਼ਾਂ ਦਫਨਾਏ ਜਾਣ ਦਾ ਇਹ ਡਾਟਾ ਕਰਾਚੀ ਮੈਟ੍ਰੋਪਾਲੀਟਨ ਕਾਰਪੋਰੇਸ਼ਨ ਨੇ ਹੀ ਜਾਰੀ ਕੀਤਾ ਹੈ। ਇਸ ਰਿਪੋਰਟ ਦੇ ਮੁਤਾਬਕ ਡਿਸਟ੍ਰਿਕ ਸੈਂਟਰਲ ਵਿਚ 181, ਯਾਸਿਨਾਬਾਦ ਵਿਚ 76, ਅਲ ਨੂਰ ਵਿਚ 30, ਮੁਹੰਮਦ ਸ਼ਾਹ ਕਬਰਿਸਤਾਨ ਵਿਚ 681, ਘਸਦਰ ਬਾਬਾ ਕਬਰਿਸਤਾਨ ਵਿਚ 430 ਲਾਸ਼ਾਂ ਨੂੰ ਦਫਨਾਇਆ ਗਿਆ ਹੈ। ਇਸ ਡਾਟਾ ਦੇ ਮੁਤਾਬਕ ਕਰਾਚੀ ਦੇ ਸਰਕਾਰੀ ਹਸਪਤਾਲ ਵਿਚ ਸਾਲ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਵਿਚ 10,791 ਲੋਕ ਗਏ ਸਨ, ਜਿਹਨਾਂ ਵਿਚੋਂ 121 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਹਨਾਂ ਕਬਰਿਸਤਾਨਾਂ ਵਿਚ ਦਫਨਾਈਆਂ ਗਈਆਂ ਲਾਸ਼ਾਂ ਦਾ ਸਿੱਧਾ ਸਬੰਧ ਕਰਾਚੀ ਦੇ ਸਰਕਾਰੀ ਹਸਪਤਾਲ ਨਾਲ ਹੈ ਪਰ ਇਥੋਂ ਨਿਕਲਣ ਵਾਲੇ ਲੋਕਾਂ ਨੂੰ ਕੋਰੋਨਾਵਾਇਰਸ ਸੀ ਜਾਂ ਨਹੀਂ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਕੋਰੋਨਾ ਨੂੰ ਖਤਮ ਕਰਨ ਲਈ ਇਹ ਗਵਰਨਰ ਰਾਸ਼ਨ ਨਾਲ ਵੰਡ ਰਿਹੈ 'ਸ਼ਰਾਬ'
NEXT STORY