ਲੰਡਨ (ਬਿਊਰੋ): ਅਮਰੀਕੀ ਗੈਰ ਗੋਰੇ ਨਾਗਰਿਕ ਜੌਰਜ ਫਲਾਈਡ ਦੀ ਮੌਤ 'ਤੇ ਵਿਰੋਧ ਦੀ ਅੱਗ ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਪਹੁੰਚ ਚੁੱਕੀ ਹੈ। ਲੋਕ ਗੋਰ-ਗੈਰ ਗੋਰੇ ਸਬੰਧੀ ਹੋਣ ਵਾਲੇ ਸਮਾਜਿਕ ਵਿਤਕਰੇ ਦੇ ਵਿਰੁੱਧ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਇਸ ਵਿਚ ਕੁਝ ਲੋਕ ਅਜਿਹੇ ਵੀ ਹਨ ਜੋ ਇੰਨੇ ਸੰਵੇਦਨਹੀਨ ਹਨ ਕਿ ਬੇਕਸੂਰ ਫਲਾਈਡ ਦੀ ਮੌਤ ਦਾ ਮਜ਼ਾਕ ਉਡਾ ਰਹੇ ਹਨ। ਲੰਡਨ ਵਿਚ ਅਜਿਹਾ ਕਰਨ ਵਾਲੇ ਤਿੰਨ ਬ੍ਰਿਟਿਸ਼ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤਿੰਨੇ ਨੌਜਵਾਨਾਂ ਨੂੰ ਸਮਾਜ ਵਿਚ ਨਫਰਤ ਫੈਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨਾਂ ਨੇ ਸਨੈਪਚੈਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਵਿਚ ਤਿੰਨੇ ਫਲਾਈਡ ਦੀ ਮੌਤ ਦੀ ਨਕਲ ਕਰਦੇ ਦਿਸ ਰਹੇ ਹਨ। ਜਲਦੀ ਹੀ ਇਹ ਵੀਡੀਓ ਵਾਇਰਲ ਹੋ ਗਿਆ ਅਤੇ ਇਸ ਦਾ ਵਿਰੋਧ ਕੀਤਾ ਜਾਣ ਲੱਗਾ। ਵਿਰੋਧ ਵੱਧਦਾ ਦੇਖ ਲੰਡਨ ਪੁਲਸ ਨੇ ਕੇਸ ਦਰਜ ਕਰ ਲਿਆ ਅਤੇ ਤਿੰਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਤਿੰਨਾਂ ਨੂੰ ਨਫਰਤ ਫੈਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਹਾਜ਼ਰ ਜਵਾਬ PM ਟਰੰਪ ਬਾਰੇ ਸਵਾਲ ਪੁੱਛੇ ਜਾਣ 'ਤੇ ਹੋਏ ਖਾਮੋਸ਼ (ਵੀਡੀਓ)
ਜੌਰਜ ਫਲਾਈਡ ਦੀ ਹੱਤਿਆ ਦਾ ਪੂਰਾ ਮਾਮਲਾ
ਅਸਲ ਵਿਚ ਬੀਤੀ 25 ਮਈ ਨੂੰ 20 ਡਾਲਰ ਦਾ ਨਕਲੀ ਨੋਟ ਵਰਤਣ ਦੇ ਦੋਸ਼ ਵਿਚ ਗੈਰ ਗੋਰੇ ਅਮੇਰਿਕਨ ਜੌਰਜ ਫਲਾਈਡ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਸੀ। ਘਟਨਾ ਦੇ ਕਈ ਵੀਡੀਓ ਸਾਮਹਣੇ ਆਏ। ਇਹਨਾਂ ਵਿਚ ਇਕ ਪੁਲਸ ਕਰਮੀ 7 ਮਿੰਟ ਤੱਕ ਜੌਰਜ ਦੇ ਗਲੇ 'ਤੇ ਗੋਢਾ ਰੱਖੇ ਹੋਏ ਦਿਖਾਈ ਦਿੱਤਾ। ਜੌਰਜ ਇਹ ਕਹਿੰਦਾ ਹੋਇਆ ਬੇਹੋਸ਼ ਹੋ ਗਿਆ,''ਮੈਂ ਸਾਹ ਨਹੀਂ ਲੈ ਪਾ ਰਿਹਾ ਹਾਂ।'' ਪਰ ਬੇਰਹਿਮ ਪੁਲਸ ਅਫਸਰ ਡੇਰੇਕ ਸ਼ਾਵਿਨ ਨੂੰ ਤਰਸ ਨਹੀਂ ਆਇਆ। ਜੌਰਜ ਦੀ ਮੌਤ ਦੇ ਬਾਅਦ ਕਈ ਲੋਕ ਪੁਲਸ ਦੇ ਇਸ ਰੰਗਭੇਦੀ ਅੱਤਿਆਚਾਰ ਦੇ ਵਿਰੁੱਧ ਸੜਕਾਂ 'ਤੇ ਹਨ।
ਭਾਰਤ ਨੂੰ ਦਾਨ ਕੀਤੇ 100 ਵੈਂਟੀਲੇਟਰਜ਼ ਦੀ ਪਹਿਲੀ ਖੇਪ ਅਗਲੇ ਹਫਤੇ ਭੇਜੇਗਾ ਅਮਰੀਕਾ
NEXT STORY