ਪਾਕਿਸਤਾਨ : ਪਾਕਿਸਤਾਨ ਅਤੇ ਅਫਗਾਨਿਸਤਾਨ ਗੁਆਂਢੀ ਦੇਸ਼ ਹਨ ਪਰ ਇਸ ਸਮੇਂ ਉਨ੍ਹਾਂ ਦੇ ਸਬੰਧ ਤਣਾਅਪੂਰਨ ਹਨ, ਜੋ ਖ਼ਤਰਨਾਕ ਪੱਧਰ 'ਤੇ ਪਹੁੰਚ ਗਏ ਹਨ। ਭਾਰੀ ਗੋਲੀਬਾਰੀ ਅਤੇ ਬੰਬਾਰੀ ਕੀਤੇ ਤੋਂ ਬਾਅਦ ਪਾਕਿਸਤਾਨੀ ਹਮਲੇ ਵਿੱਚ ਤਿੰਨ ਅਫਗਾਨ ਕ੍ਰਿਕਟਰ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਅਫਗਾਨਿਸਤਾਨ ਨੇ ਵੱਡਾ ਕਦਮ ਚੁੱਕਦੇ ਹੋਏ ਪਾਕਿਸਤਾਨੀ ਧਰਤੀ 'ਤੇ ਹੋਣ ਵਾਲੀ ਟਰਾਈ ਸੀਰੀਜ਼ ਤੋਂ ਆਪਣਾ ਨਾਮ ਵਾਪਸ ਲੈ ਲਿਆ ਅਤੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ।
ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ
ਇਸ ਤੋਂ ਬਾਅਦ AFG ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਇਹ ਦੁਖਦਾਈ ਘਟਨਾ ਪਕਤਿਕਾ ਸੂਬੇ ਦੇ ਉਰਗੁਨ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਪਾਕਿਸਤਾਨੀ ਫੌਜਾਂ ਦੇ ਹਮਲੇ ਵਿੱਚ ਅਫਗਾਨ ਕ੍ਰਿਕਟਰ ਕਬੀਰ, ਸਿਬਗਤੁੱਲਾ ਅਤੇ ਹਾਰੂਨ ਸਮੇਤ ਅੱਠ ਲੋਕ ਮਾਰੇ ਗਏ ਅਤੇ ਸੱਤ ਹੋਰ ਜ਼ਖਮੀ ਹੋ ਗਏ।
ਪੜ੍ਹੋ ਇਹ ਵੀ : ਦੀਵਾਲੀ ਮੌਕੇ ਔਰਤਾਂ ਨੂੰ ਵੱਡਾ ਤੋਹਫਾ, ਖਾਤਿਆਂ 'ਚ ਆਉਣਗੇ 2500 ਰੁਪਏ

ਸੂਤਰਾਂ ਮੁਤਾਬਕ ਮਿਲੀ ਰਿਪੋਰਟਾਂ ਅਨੁਸਾਰ ਉਕਤ ਖਿਡਾਰੀ ਪਕਤਿਕਾ ਦੀ ਰਾਜਧਾਨੀ ਸ਼ਰਾਨਾ ਵਿੱਚ ਇੱਕ ਦੋਸਤਾਨਾ ਮੈਚ ਖੇਡਣ ਗਏ ਸਨ। ਘਰ ਵਾਪਸ ਆਉਣ ਤੋਂ ਬਾਅਦ ਉਰਗੁਨ ਜ਼ਿਲ੍ਹੇ ਵਿੱਚ ਇੱਕ ਇਕੱਠ ਦੌਰਾਨ ਉਨ੍ਹਾਂ 'ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਸੂਬੇ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਨੇ ਅਫਗਾਨ ਕ੍ਰਿਕਟ ਭਾਈਚਾਰੇ ਨੂੰ ਬਹੁਤ ਦੁਖੀ ਕੀਤਾ ਹੈ।
ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
ਵੱਡਾ ਹਾਦਸਾ: ਕਿਸ਼ਤੀ ਪਲਟਣ ਕਾਰਨ 3 ਭਾਰਤੀਆਂ ਦੀ ਮੌਤ, 5 ਲਾਪਤਾ, ਰੈਸਕਿਊ ਆਪ੍ਰੇਸ਼ਨ ਜਾਰੀ
NEXT STORY