ਰੋਮ (ਕੈਂਥ): ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਇਟਲੀ ਵਿਖੇ ਧੰਨ-ਧੰਨ ਸ੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ 83ਵੀਂ ਬਰਸੀ 'ਤੇ ਤਿੰਨ ਰੋਜ਼ਾ ਸਮਾਗਮ ਕਰਵਾਏ ਜਾ ਰਹੇ ਹਨ। 8 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 10 ਸਤੰਬਰ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ 2 ਢਾਡੀ ਜਥੇ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਅਤੇ ਭਾਈ ਸੁਖਨਰੰਜਨ ਸਿੰਘ ਸੁਮਨ ਆ ਰਹੇ ਹਨ। ਜੋ 8 ਸਤੰਬਰ ਦਿਨ ਸ਼ੁੱਕਰਵਾਰ ਸ਼ਾਮ, 9 ਸਤੰਬਰ ਦਿਨ ਸ਼ਨੀਵਾਰ ਸ਼ਾਮ ਅਤੇ 10 ਸਤੰਬਰ ਦਿਨ ਐਤਵਾਰ ਨੂੰ ਦਿਨ ਦੇ ਦੀਵਾਨਾਂ ਵਿਚ ਸਿੱਖ ਇਤਿਹਾਸ ਸਰਵਣ ਕਰਵਾਉਣਗੇ।
ਇਹ ਖ਼ਬਰ ਵੀ ਪੜ੍ਹੋ - UK ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਵਧਿਆ ਕਦ, ਮਿਲੀ ਅਹਿਮ ਜ਼ਿੰਮੇਵਾਰੀ
ਇਹ ਸਾਰੇ ਸਮਾਗਮਾ ਦੀ ਸੇਵਾ ਸਮੂਹ ਸੰਗਤਾਂ ਗੁਰਦੁਆਰਾ ਸਾਹਿਬ ਕੌਰਤੇਨੌਵਾਂ ਅਤੇ ਇਟਲੀ ਦੀ ਸਮੂਹ ਸਾਧ ਸੰਗਤ ਸ੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਵੱਲੋਂ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਵੱਲੋਂ ਇਨ੍ਹਾਂ ਸਮਾਗਮਾਂ ਵਿਚ ਪਹੁੰਚਣ ਲਈ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ। ਸਾਰਾ ਸਮਾਗਮ ਯੂ-ਟਇਉਬ ਰਾਹੀ ਕਲਤੂਰਾ ਸਿੱਖ ਚੈਨਲ 'ਤੇ ਲਾਈਵ ਦਿਖਾਇਆ ਜਾਵੇਗਾ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਹਿੰਦੂਆਂ 'ਤੇ ਤਸ਼ੱਦਦ: ਡਕੈਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਕੀਤਾ ਲਾਠੀਚਾਰਜ
NEXT STORY