ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਦੇ ਸਾਂਝੇ ਉੱਦਮ ਨਾਲ ਬ੍ਰਿਸਬੇਨ ਵਿਖੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਨੂੰ ਸਮਰਪਿਤ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਡਾ. ਲਕਸ਼ਮੀ ਨਰਾਇਣ ਭੀਖੀ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਦੌਰਾਨ ਅਜੈ ਤਨਵੀਰ ਦਾ ਗਜ਼ਲ ਸੰਗ੍ਰਿਹ "ਫ਼ਤਵਿਆਂ ਦੇ ਦੌਰ ਵਿੱਚ" ਨੂੰ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਡਾ.ਅੰਬੇਡਕਰ ਜੀ ਦੇ ਜੀਵਨ, ਕਾਰਜਾਂ ਤੇ ਭਾਰਤੀ ਸਮਾਜ ਨੂੰ ਉਹਨਾਂ ਦੀ ਦੇਣ ਉੱਪਰ ਕੇਂਦਰਤ ਹੁੰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਕੀਤੇ।
ਸਭ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਦੇ ਪ੍ਰਧਾਨ ਹਰਦੀਪ ਵਾਗਲਾ ਨੇ ਸਮੂਹ ਸਰੋਤਿਆਂ ਦਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਵਾਗਤੀ ਭਾਸ਼ਣ ਰਾਹੀਂ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਉਪਰ ਪਹਿਰਾ ਦੇਣ ਦੀ ਗੱਲ ਕੀਤੀ। ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਦੇ ਪ੍ਰਧਾਨ ਰੀਤੂ ਅਹੀਰ ਨੇ ਡਾ. ਅੰਬੇਡਕਰ ਜੀ ਦੇ ਔਰਤ ਵਰਗ ਨੂੰ ਰਾਖਵੇਂਕਰਨ ਦਿਵਾਉਣ ਤੇ ਸਿੱਖਿਆ ਦੇ ਬਰਾਬਰ ਹੱਕਾਂ ਬਾਰੇ ਗੱਲ ਕਰਦਿਆਂ ਮੌਜੂਦਾ ਸਮੇਂ ਵਿੱਚ ਵੀ ਇਸ ਲਗਾਤਾਰ ਸੰਘਰਸ਼ ਦੀ ਬਾਤ ਪਾਈ। ਬਲਵਿੰਦਰ ਮੋਰੋਂ ਨੇ ਡਾ. ਅੰਬੇਡਕਰ ਜੀ ਦੀਆਂ ਸਿੱਖਿਆਵਾਂ ਨੂੰ ਪੜ੍ਹਨ ਤੇ ਜੀਵਨ ਵਿਚ ਅਮਲੀ ਰੂਪ ਵਿੱਚ ਗ੍ਰਹਿਣ ਕਰਨ ਦੀ ਗੱਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸਰਹੱਦ 'ਤੇ ਭਾਰਤੀ ਬੱਚਿਆਂ ਦੀ ਗਿਣਤੀ 'ਚ ਹੈਰਾਨੀਜਨਕ ਵਾਧਾ!
ਡਾ. ਲਕਸ਼ਮੀ ਨਰਾਇਣ ਭੀਖੀ ਜੀ ਨੇ ਡਾ ਭੀਮ ਰਾਓ ਅੰਬੇਡਕਰ ਜੀ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਉਹਨਾ ਦੀ ਗੁਣਵਤਾ ਵੱਲ ਧਿਆਨ ਕੇਂਦਰਿਤ ਕਰਨ ਨੂੰ ਕਿਹਾ। ਉਹਨਾਂ ਕਿਹਾ ਕਿ ਸਮਾਜ ਦਾ ਵੱਡਾ ਹਿੱਸਾ ਪੀੜਤ ਹੈ ਤੇ ਇਹ ਦੁੱਖਾਂ ਤੇ ਪੀੜਾਂ ਦਾ ਕਾਰਨ ਨਿਜੀਕਰਨ ਦਾ ਬੋਲਬਾਲਾ ਹੈ। ਉਹਨਾ ਲੋਕਾਂ ਵਿੱਚ ਵੰਡੀਆਂ ਬਾਰੇ ਖਦਸ਼ਾ ਜਾਹਿਰ ਕੀਤਾ ਤੇ ਕਿਹਾ ਕਿ ਜੇ ਅਸੀਂ ਸਮੂਹ ਪੀੜਤ ਲੋਕ ਛੋਟੀਆਂ ਵੰਡਾਂ ਨੂੰ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਪੀੜਤ ਵਰਗਾਂ ਦਾ ਸਾਂਝਾ ਸੰਘਰਸ਼ ਕੁੱਲ ਕਿਰਤੀਆਂ ਦੀ ਏਕਤਾ ਵੱਲ ਵਧਦਿਆਂ, ਸੱਤਾ ਉਪਰ ਕਾਬਜ ਹੋਣਾ ਮੁਸ਼ਕਿਲ ਨਹੀਂ ਹੈ। ਉਹਨਾਂ ਨੇ ਭਾਰਤ ਦੀ ਸਮਾਜਿਕ ਵਿਵਸਥਾ ਨੂੰ ਦੂਜਿਆਂ ਦੇਸ਼ਾਂ ਦੇ ਨਾਲੋਂ ਵੱਖਰਤਾ ਦੀ ਗੱਲ ਕੀਤੀ। ਉਹਨਾਂ ਕਿਹਾ ਕਿਹਾ ਵਰਣ ਵੰਡ ਜਮਾਤੀ ਦੇ ਰਾਹ ਵਿੱਚ ਰੋੜਾ ਹੈ ਤੇ ਡਾ. ਅੰਬੇਡਕਰ ਨੇ ਹੱਲ ਕਰਨ ਦਾ ਰਾਹ ਵੀ ਦੱਸਿਆ ਹੈ।
ਕਵੀਆਂ ਦੇ ਰੂਪ ਵਿੱਚ ਪ੍ਰਸਿੱਧ ਗਜ਼ਲਗੋ ਜਸਵੰਤ ਵਾਗਲਾ, ਗਿੱਲ ਬੱਲਪੁਰੀਆ,ਗੁਰਦੇਵ ਸਿੰਘ ਸਿੱਧੂ, ਸੁਖਰਾਜ ਬੰਗਾ, ਜਸਕਰਨ ਸ਼ੀਂਹ, ਪਰਿੰਕਾ ਸਮੇਤ ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸੇ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧ ਮੈਂਬਰਾ ਨੇ ਇਸ ਸਮਾਗਮ ਵਿੱਚ ਆਪਣੇ ਵਿਚਾਰ ਰੱਖੇ ਜਿਹਨਾਂ ਵਿੱਚ ਸਤਵਿੰਦਰ ਟੀਨੂ, ਰਣਜੀਤ ਸਿੰਘ ਮਾਝਾ ਯੂਥ ਕਲੱਬ, ਗੁਰਦੀਪ ਜਗੇੜਾ, ਨਰਿੰਦਰ ਸਿੰਘ, ਹਰਨੇਕ ਸਿੰਘ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ ਗਲੋਬਲ ਇੰਸਟੀਚਿਊਟ ਦੀ ਸ਼ਮੂਲੀਅਤ ਰਹੀ। ਵੱਖ-ਵੱਖ ਸਭਾਵਾਂ ਤੋਂ ਬਲਰਾਜ ਸੰਧੂ ਮਾਝਾ ਯੂਥ ਕਲੱਬ, ਨਾਟਕਕਾਰ ਗੁਰਮੁੱਖ ਭੰਦੋਲ, ਪੁਸ਼ਪਿੰਦਰ ਤੂਰ ਇੰਡੋਜ ਸਾਹਿਤ ਸਭਾ, ਗੁਰਲਾਲ ਸਿੰਘ ਗੁਰੂਦੁਆਰਾ ਪ੍ਰਬੰਧਕ, ਚੇਤਨਾ ਗਿੱਲ, ਵਰਿੰਦਰ ਅਲੀਸ਼ੇਰ ਤਾਸਮਨ ਮੈਗਜ਼ੀਨ, ਦਿਨੇਸ਼ ਸ਼ੇਖੂਪੁਰੀ ਪੰਜਾਬੀ ਸ਼ਾਇਰ, ਮਨਦੀਪ ਹੀਰਾ ਅੰਬੇਡਕਰ ਸੁਸਾਇਟੀ, ਨਰਵਿੰਦਰ ਬਾਸੀ, ਮਹਿੰਦਰ ਪਾਲ ਕਾਹਲੋਂ ਸਮੇਤ ਵੱਖ ਵੱਖ ਸ਼ਖਸੀਅਤਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਅੰਤ ਦਿਲਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਬਾਅਦ ਪਹੁੰਚੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਰੋਤਿਆਂ ਲਈ ਚਾਹ ਪਾਣੀ ਖਾਸ ਪ੍ਰਬੰਧ ਕੀਤਾ ਗਿਆ ਸੀ। ਸਟੇਜ ਦੀ ਕਾਰਵਾਈ ਬਹੁਤ ਹੀ ਸੰਜੀਦਾ ਢੰਗ ਨਾਲ ਹਰਮਨਦੀਪ ਵੱਲੋਂ ਬਾਖੂਬੀ ਨਿਭਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਜਦੋਂ ਪੁਨਤੀਨੀਆਂ ਦੀ ਧਰਤ 'ਤੇ ਸਿੱਖ ਸੰਗਤਾਂ ਨੇ ਚਾੜ ਦਿੱਤੀ ਖ਼ਾਲਸਾਈ ਪਰਤ (ਤਸਵੀਰਾਂ)
NEXT STORY