ਮੈਡ੍ਰਿਡ - ਸਪੇਨ ਦੇ ਅਫਰੀਕੀ ਅੰਕਲੇਵ ਮੇਹਿਲਾ 'ਚ ਇਕ ਕਿਸ਼ਤੀ ਡੁੱਬਣ ਨਾਲ ਘਟੋਂ-ਘੱਟ 3 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 10 ਹੋਰ ਲਾਪਤਾ ਹੋ ਗਏ। ਸਪੇਨ ਦੇ ਸਮੁੰਦਰੀ ਬਚਾਅ ਸੇਵਾ ਵਿਭਾਗ ਨੇ ਦੱਸਿਆ ਕਿ ਮੰਗਲਵਾਰ ਰਾਤ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 70 ਲੋਕਾਂ ਨੂੰ ਬਚਾ ਲਿਆ ਗਿਆ। ਮੇਲਿਲਾ 'ਚ ਸਪੇਨ ਦੀ ਸਰਕਾਰ ਦੇ ਨੁਮਾਇੰਦੇ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਬਚਾਇਆ ਗਿਆ, ਉਨ੍ਹਾਂ 'ਚ 3 ਬੱਚੇ ਵੀ ਸ਼ਾਮਲ ਹਨ। ਬਚਾਏ ਗਏ ਪ੍ਰਵਾਸੀਆਂ 'ਚੋਂ 5 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਨੁਮਾਇੰਦੇ ਨੇ ਅੱਗੇ ਦੱਸਿਆ ਕਿ ਬਚਾਅ ਕਿਸ਼ਤੀ 'ਸਲਵਾਮਾਰ ਸਪਾਇਸਾ' ਪ੍ਰਵਾਸੀਆਂ ਨੂੰ ਬਚਾ ਕੇ ਮੇਲਿਲਾ ਬੰਦਰਗਾਹ 'ਤੇ ਲੈ ਕੇ ਆਈ, ਜਿਥੇ ਰੈੱਡ ਕ੍ਰਾਸ ਨੇ ਉਨ੍ਹਾਂ ਦਾ ਮੁੱਢਲਾ ਇਲਾਜ ਕੀਤਾ। ਜ਼ਖਮੀਆਂ ਨੂੰ ਬਾਅਦ 'ਚ ਹਸਪਤਾਲ 'ਚ ਭਰਤੀ ਕਰਾਇਆ ਗਿਆ ਅਤੇ ਹੋਰ ਲੋਕਾਂ ਨੂੰ ਸ਼ਹਿਰ ਦੇ ਅਸਥਾਈ ਪ੍ਰਵਾਸੀ ਕੇਂਦਰ 'ਚ ਲਿਜਾਇਆ ਗਿਆ। ਸਪੇਨ ਦੇ ਟੈਲੀਵੀਜ਼ਨ ਚੈਨਲ ਆਰ. ਟੀ. ਵੀ. ਈ. ਨੇ ਦੱਸਿਆ ਕਿ ਕਿਸ਼ਤੀ 'ਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ। ਸਮੁੰਦਰੀ ਬਚਾਅ ਸੇਵਾ ਵਿਭਾਗ ਦੇ ਹੈਲੀਕਾਪਟਰ 10 ਲਾਪਤਾ ਪ੍ਰਵਾਸੀਆਂ ਦੀ ਭਾਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਕੈਨੇਰੀ ਟਾਪੂ ਜਾ ਰਹੀ ਕਿਸ਼ਤੀ ਦੇ ਅਫਰੀਕੀ ਪੱਛਮੀ ਤੱਟ ਨੇੜੇ ਹਾਦਸਾਗ੍ਰਸਤ ਹੋ ਜਾਣ ਨਾਲ 9 ਪ੍ਰਵਾਸੀਆਂ ਦੀ ਮੌਤ ਹੋ ਗਈ।
ਹਾਂਗਕਾਂਗ ਵਿਚ ਯੂਨੀਵਰਸਿਟੀ ਕੰਪਲੈਕਸ ਵਿਚੋਂ ਪੁਲਸ ਨੂੰ ਹਟਾਉਣ ਦਾ ਵਧਿਆ ਦਬਾਅ
NEXT STORY