ਮਾਸਕੋ— ਰੂਸ ਦੇ ਮਰਮਾਰਸ਼ ਖੇਤਰ 'ਚ ਮੰਗਲਵਾਰ ਨੂੰ ਸੁਪਰਸੋਨਿਕ ਲੜਾਕੂ ਜਹਾਜ਼ ਟੀਯੂ-22 ਐੱਮ3 ਲੈਂਡਿੰਗ ਵੇਲੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਚਾਲਕ ਦਲ ਦੇ 3 ਮੈਂਬਰਾਂ ਦੀ ਮੌਤ ਹੋ ਗਈ ਤੇ ਦੋ ਹੋਰ ਲੋਕ ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਲੜਾਕੂ ਜਹਾਜ਼ ਰੂਟੀਨ ਉਡਾਣ ਪੂਰੀ ਕਰਨ ਕਰਕੇ ਪਰਤ ਰਿਹਾ ਸੀ ਤਦੇ ਭਾਰੀ ਬਰਫਬਾਰੀ ਦੇ ਵਿਚਾਲੇ ਮਰਮਾਰਸ਼ ਖੇਤਰ 'ਚ ਉਤਰਦੇ ਸਮੇਂ ਉਹ ਹਾਦਸੇ ਦੀ ਸ਼ਿਕਾਰ ਹੋ ਗਿਆ। ਹਾਦਸੇ 'ਚ ਪਾਇਲਟ ਵੀ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅਫਗਾਨਿਸਤਾਨ 'ਚ ਤਾਲਿਬਾਨੀ ਕਮਾਂਡਰ ਸਣੇ 10 ਅੱਤਵਾਦੀ ਢੇਰ
NEXT STORY